ਬਟਾਲਾ 'ਚ ਡੇਂਗੂ ਦਾ ਕਹਿਰ, 548 'ਚੋਂ 280 ਮਰੀਜ਼ਾਂ ਦੇ ਟੈਸਟ ਪਾਜ਼ੀਟਿਵ (ਵੀਡੀਓ)
Monday, Nov 18, 2019 - 11:45 AM (IST)
ਬਟਾਲਾ (ਗੁਰਪ੍ਰੀਤ ਚਾਵਲਾ) : ਬਦਲਦੇ ਮੌਸਮ ਨਾਲ ਬੀਮਾਰੀਆਂ ਦਾ ਪ੍ਰਕੋਪ ਵੀ ਵਧਣ ਲੱਗਦਾ ਹੈ ਤੇ ਇਸ ਮੌਸਮ 'ਚ ਡੇਂਗੂ ਬੁਖਾਰ 'ਚ ਲਗਾਤਾਰ ਵਾਧਾ ਹੋ ਰਿਹਾ। ਬਟਾਲਾ ਦੇ ਸਿਵਲ ਹਸਪਤਾਲ 'ਚ ਹੁਣ ਤੱਕ ਸੈਂਕੜੇ ਡੇਂਗੂ ਦੇ ਮਰੀਜ਼ ਪਹੁੰਚ ਚੁੱਕੇ ਹਨ। ਡਾਕਟਰਾਂ ਮੁਤਾਬਕ ਰੋਜ਼ਾਨਾ 10 ਤੋਂ 15 ਬੁਖਾਰ ਦੇ ਮਰੀਜ਼ ਉਨ੍ਹਾਂ ਕੋਲ ਆ ਰਹੇ ਹਨ, ਜਿਨ੍ਹਾਂ 'ਚੋਂ ਕਰੀਬ 2 ਲੋਕ ਡੇਂਗੂ ਦੇ ਮਰੀਜ਼ ਨਿਕਲਦੇ ਹਨ। ਬਟਾਲਾ ਸਿਵਲ ਹਸਪਤਾਲ 'ਚ ਹੁਣ ਤੱਕ 548 ਮਰੀਜ਼ਾਂ 'ਚੋਂ 280 ਦੇ ਡੇਂਗੂ ਟੈਸਟ ਪਾਜ਼ੀਟਿਵ ਆ ਚੁੱਕੇ ਹਨ, ਜਿਨ੍ਹਾਂ 'ਚੋਂ ਕੁਝ ਦਾ ਇਲਾਜ ਚੱਲ ਰਿਹਾ ਹੈ ਤੇ ਕੁਝ ਇਲਾਜ ਕਰਵਾ ਕੇ ਜਾ ਚੁੱਕੇ ਹਨ।