ਬਟਾਲਾ ਫੈਕਟਰੀ ਧਮਾਕਾ ਮਾਮਲੇ 'ਚ ਜਾਂਚ ਮੁਕੰਮਲ
Friday, Oct 11, 2019 - 08:18 PM (IST)

ਗੁਰਦਾਸਪੁਰ,(ਵਿਨੋਦ): ਬੀਤੀ 4 ਸਤੰਬਰ ਨੂੰ ਬਟਾਲਾ ਫੈਕਟਰੀ ਧਮਾਕਾ ਹਾਦਸਾ ਹੋਇਆ ਸੀ। ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੈਜਿਸੀਟ੍ਰੀਅਲ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਸਬੰਧੀ ਤਜਿੰਦਰ ਪਾਲ ਸਿੰਘ ਸੰਧੂ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੂੰ ਇੰਨਕੁਆਰੀ ਸੌਂਪੀ ਗਈ ਸੀ। ਅੱਜ ਤਜਿੰਦਰ ਪਾਲ ਸਿੰਘ ਸੰਧੂ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਬਟਾਲਾ ਹਾਦਸਾ ਦੀ ਇੰਨਕੁਆਰੀ ਦੀ ਸਾਰੀ ਪੜ੍ਹਤਾਲ ਕਰਨ ਉਪਰੰਤ ਇੰਨਕੁਆਰੀ ਰਿਪੋਰਟ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸੌਂਪ ਦਿੱਤੀ ਹੈ।