ਰੇਲ ਕਾਂਡ ਦੀ ਦੁਹਾਈ ਵਾਲੇ ਬਟਾਲੇ ਤੋਂ ਦੂਰ!
Sunday, Sep 08, 2019 - 09:05 AM (IST)

ਲੁਧਿਆਣਾ(ਮੁੱਲਾਂਪੁਰੀ) : ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਅਧੀਨ ਆਉਂਦੀ ਸਨਅਤੀ ਨਗਰੀ ਬਟਾਲਾ ਵਿਚ ਬੀਤੇ ਦਿਨੀਂ ਹੋਏ ਜ਼ਬਰਦਸਤ ਬੰਬ ਧਮਾਕੇ ਵਿਚ ਹੁਣ ਤੱਕ ਤਾਂ ਸਾਰੀਆਂ ਪਾਰਟੀਆਂ ਅਤੇ ਸਰਕਾਰ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਭਗਵੰਤ ਮਾਨ, ਸਿਮਰਜੀਤ ਸਿੰਘ ਬੈਂਸ ਅਤੇ ਹੋਰ ਆਗੂ ਕਾਫਲੇ ਬਣਾ ਪੀੜਤਾਂ ਦੀ ਸਾਰ ਲੈ ਚੁੱਕੇ ਹਨ ਪਰ ਅਜੇ ਤੱਕ ਦੁਸਹਿਰੇ 'ਤੇ ਅੰਮ੍ਰਿਤਸਰ ਵਿਚ ਹੋਏ ਰੇਲ ਕਾਂਡ 'ਤੇ ਬਿਆਨਬਾਜ਼ੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਅਜੇ ਤੱਕ ਬਟਾਲਾ ਵੱਲ ਕਿਉਂ ਨਹੀਂ ਗਏ। ਇਸ ਦੀ ਹੁਣ ਚਰਚਾ ਹੋਣ ਲੱਗ ਪਈ ਹੈ, ਜਦੋਂਕਿ ਘਟਨਾ ਤੋਂ ਦੂਜੇ ਦਿਨ ਬਾਦਲ ਦਾ ਸਮੁੱਚਾ ਪਰਿਵਾਰ ਸੁਲਤਾਨਪੁਰੀ ਲੋਧੀ ਵਿਚ ਮੌਜੂਦ ਸੀ ਪਰ ਉਨ੍ਹਾਂ 'ਚੋਂ ਕਿਸੇ ਨੇ ਵੀ ਬਟਾਲੇ ਜਾ ਕੇ ਹਮਦਰਦੀ ਨਹੀਂ ਪ੍ਰਗਟਾਈ, ਜਦੋਂਕਿ ਵਿਰੋਧੀ ਪਾਰਟੀ ਦਾ ਸਭ ਤੋਂ ਪਹਿਲਾਂ ਕੰਮ ਹੁੰਦਾ ਹੈ ਪਹਿਲਾਂ ਜਾ ਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਖਿਚਾਈ ਕਰਨਾ ਤਾਂ ਜੋ ਸਰਕਾਰ ਦੇ ਕੰਨ ਖੁੱਲ੍ਹ ਜਾਣ ਪਰ ਇੰਝ ਨਹੀਂ ਹੋਇਆ।