ਬਟਾਲਾ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਿਆ

Monday, Jul 09, 2018 - 02:55 PM (IST)

ਬਟਾਲਾ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਿਆ

ਬਟਾਲਾ(ਬੇਰੀ) : ਪਿੰਡ ਝੰਗੀ ਪੰਨਵਾਂ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ ਕੁਲਵੰਤ ਸਿੰਘ ਨੇ ਕਿਹਾ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਅਮਰੀਕ ਮਸੀਹ ਪੁੱਤਰ ਸ਼ਿੰਦਾ ਮਸੀਹ ਵਾਸੀ ਮਨਸੂਰਕੇ ਨੇ ਦੱਸਿਆ ਕਿ ਮੈਂ ਤੇ ਮੇਰਾ ਭਰਾ ਬੀਤੀ ਰਾਤ ਖੇਤਾਂ 'ਚ ਝੋਨੇ ਦੀ ਬਿਜਾਈ ਕਰਨ ਜਾ ਰਹੇ ਸੀ ਅਤੇ ਜਦੋਂ ਅਸੀਂ ਪਿੰਡ ਝੰਗੀ ਪੰਨਵਾਂ ਦੇ ਨੇੜੇ ਪੁੱਜੇ ਤਾਂ ਉਥੇ ਮੇਰੇ ਲੜਕੇ ਵਿੱਕੀ ਮਸੀਹ ਦੀ ਲਾਸ਼ ਖੂਨ ਲਥਪਥ ਨਾਲ ਪਈ ਮਿਲੀ।

PunjabKesari

ਉਨ੍ਹਾਂ ਨੂੰ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਵਿੱਕੀ ਮਸੀਹ, ਹਰਪ੍ਰੀਤ ਸਿੰਘ ਪੁੱਤਰ ਸਵਰੂਪ ਸਿੰਘ ਦੇ ਘਰ 'ਚ ਡੀ.ਜੇ 'ਤੇ ਭੰਗੜਾ ਪਾ ਰਹੇ ਸੀ, ਜਿਥੇ ਹਰਪ੍ਰੀਤ ਸਿੰਘ ਤੇ ਉਸ ਦੇ ਹੋਰ ਸਾਥੀ ਸਾਡੇ ਨਾਲ ਲੜ ਪਏ ਅਤੇ ਉਕਤ ਲੋਕਾਂ ਨੇ ਜਿਥੇ ਮੇਰੀ ਕੁੱਟਮਾਰ ਕੀਤੀ, ਉਥੇ ਨਾਲ ਹੀ ਵਿੱਕੀ ਮਸੀਹ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨਾਲ ਵਿੱਕੀ ਮਸੀਹ ਦੀ ਮੌਤ ਹੋ ਗਈ ਤੇ ਉਸ ਨੂੰ ਸੜਕ 'ਤੇ ਸੁੱਟ ਫਰਾਰ ਹੋ ਗਏ। 
ਐੱਸ.ਐੱਚ.ਓ ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਥਾਣਾ ਡੇਰਾ ਬਾਬਾ ਨਾਨਕ 'ਚ ਅਮਰੀਕ ਮਸੀਹ ਦੇ ਬਿਆਨਾਂ 'ਤੇ ਹਰਪ੍ਰੀਤ ਸਿੰਘ ਤੇ ਸੁਰਜੀਤ ਸਿੰਘ, ਸਰੂਪ ਸਿੰਘ, ਕੁਲਦੀਪ ਸਿੰਘ ਤੇ ਹਰਭਜਨ ਸਿੰਘ ਵਾਸੀ ਪਿੰਡ ਝੰਗੀ ਪੰਨਵਾਂ ਸਮੇਤ 14-15 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


Related News