ਪਿੰਡ ਦੇ ਵਿਕਾਸ ਲਈ ਸਰਕਾਰੀ ਨੌਕਰੀ ਛੱਡਣ ਵਾਲੇ ਨੌਜਵਾਨ ਸਰਪੰਚ ''ਤੇ ਬਣੀ ਡਾਕਿਊਮੈਂਟਰੀ ਫਿਲਮ

05/13/2019 12:44:09 PM

ਬਟਾਲਾ : ਪਿੰਡ ਰੇਲਵਾਲਾ ਦੀ ਦਿੱਖ ਬਦਲਣ ਵਾਲੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਛੀਨਾ ਦੇ ਕੰਮਾਂ ਦਰਾਉਣ ਲਈ ਕੇਂਦਰ ਸਰਕਾਰ ਡਾਕਿਊਮੈਂਟਰੀ ਫਿਲਮ ਬਣਾ ਰਹੀ ਹੈ, ਜਿਸ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ ਵਲੋਂ ਬਣਾਈ ਜਾ ਰਹੀ ਇਸ ਫਿਲਮ ਦਾ ਟਾਇਟਲ 'ਚੈਂਪੀਅਨ ਆਫ ਦਿ ਚੇਂਜ ਪੰਥਦੀਪ ਸਿੰਘ' ਰੱਖਿਆ ਗਿਆ ਹੈ। 2 ਮਿੰਟ 22 ਸੈਕਿੰਡ ਦੇ ਟ੍ਰੇਲਰ 'ਚ 2014 ਦੌਰਾਨ ਪਿੰਡ ਦੇ ਹਾਲਾਤ ਤੇ ਬਾਅਦ 'ਚ ਹੋਈ ਡਿਵੇਲਪਮੈਂਟ ਦਿਖਾਈ ਜਾਵੇਗੀ। 

ਲੋਕਾਂ ਦੇ ਕਹਿਣ 'ਤੇ ਦੂਜੀ ਵਾਰ ਲੜੀਆਂ ਚੋਣਾਂ 
27 ਸਾਲ ਦੇ ਪੰਥਦੀਪ ਨੇ ਦੱਸਿਆ ਕਿ ਉਹ ਪਹਿਲਾਂ ਵੀ ਸਰਪੰਚ ਰਹਿ ਚੁੱਕੇ ਹਨ। ਦਸੰਬਰ 2018 'ਚ ਉਨ੍ਹਾਂ ਦੀ ਪੰਚਾਇਤ ਵਿਭਾਗ 'ਚ ਨੌਕਰੀ ਲੱਗ ਗਈ ਪਰ ਨੌਕਰੀ ਕਾਰਨ ਉਹ ਅਗਲੀਆਂ ਚੋਣਾਂ ਨਹੀਂ ਲੜ ਸਕਦੇ ਸਨ। ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤ। ਪੰਥਦੀਪ ਮੁਤਾਬਕ ਉਹ ਦੂਜੀ ਵਾਰ ਚੋਣਾਂ ਨਹੀਂ ਲੜਨਾ ਚਾਹੁੰਦਾ ਸੀ ਪਰ ਲੋਕਾਂ ਦੇ ਕਹਿਣ 'ਤੇ ਉਸ ਨੇ ਇਹ ਚੋਣਾਂ ਲੜੀਆਂ।

ਐੱਸ.ਐੱਨ.ਸੀ. 'ਚ ਮਿਲੀ ਸਾਢੇ 6 ਲੱਖ ਪੈਕੇਜ ਦੀ ਨੌਕਰੀ ਛੱਡੀ 
ਪੰਥਦੀਪ ਨੇ ਪਿੰਡ ਦੇ ਵਿਕਾਸ ਲਈ ਐੱਸ.ਐੱਨ.ਸੀ. 'ਚ ਮਿਲੀ ਸਾਢੇ 6 ਲੱਖ ਰੁਪਏ ਦੇ ਪੈਕੇਜ ਵਾਲੀ ਨੌਕਰੀ ਛੱਡ ਦਿੱਤੀ ਸੀ ਤੇ ਵਿਆਹ ਵੀ ਟਾਲ ਦਿੱਤਾ ਸੀ। ਪੰਥਦੀਪ ਨੂੰ ਕੇਂਦਰ ਸਰਕਾਰ ਵਲੋਂ ਰਾਸ਼ਟਰੀ ਪੱਧਰ 'ਤੇ ਇਕ ਨੌਜਵਾਨ ਤੇ ਪ੍ਰਗਤੀਸ਼ੀਲ ਸਰਪੰਚ ਦੇ ਤੌਰ 'ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। 

ਜੀ. ਐੱਨ.ਡੀ. ਯੂ ਤੋਂ ਐੱਮ.ਬੀ.ਏ. ਕਰ ਚੁੱਕੇ ਤੇ ਆਸਟ੍ਰੇਲੀਆ ਛੱਡ ਕੇ ਆਏ ਨੌਜਵਾਨ ਸਰਪੰਚ ਪੰਥਦੀਪ ਨੇ ਦੱਸਿਆ ਕਿ ਪਿੰਡ 'ਚ ਸੀਵਰੇਜ ਪਾਉਣ ਦਾ ਖਰਚਾ 34 ਲੱਖ ਦੱਸਿਆ ਜਾ ਰਿਹਾ ਸੀ ਪਰ ਉਨ੍ਹਾਂ ਨੇ 8 ਲੱਖ 'ਚ ਪਵਾ ਦਿੱਤਾ। ਇਸ ਦੇ ਨਾਲ ਹੀ ਪਿੰਡ 'ਚ ਸਟ੍ਰੀਟ ਲਾਈਟ ਲਗਾਉਣ ਲਈ ਐੱਲ.ਈ.ਡੀ. ਖਰੀਦਣ ਲਈ ਉਹ ਅੰਮ੍ਰਿਤਸਰ ਗਏ ਤਾਂ ਪ੍ਰਤੀ ਲਾਈਟ ਦਾ ਮੁੱਲ 12 ਹਜ਼ਾਰ ਰੁਪਏ ਦੱਸਿਆ ਗਿਆ ਪਰ ਉਨ੍ਹਾਂ ਨੇ ਬਾਜ਼ਾਰ 'ਚੋਂ ਸਾਮਾਨ ਖਰੀਦ ਕੇ ਅਸੈਂਬਲ ਕਰਵਾਇਆ, ਜਿਸ ਨਾਲ 3500'ਚ ਐੱਲ.ਈ.ਡੀ ਪੋਲ ਸਮੇਤ ਤਿਆਰ 


Baljeet Kaur

Content Editor

Related News