ਲੱਖਾਂ ਦੀ ਠੱਗੀ ਮਾਰਨ ਵਾਲੇ 2 ਟ੍ਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ

Monday, Mar 09, 2020 - 04:35 PM (IST)

ਲੱਖਾਂ ਦੀ ਠੱਗੀ ਮਾਰਨ ਵਾਲੇ 2 ਟ੍ਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ

ਬਟਾਲਾ (ਬੇਰੀ) : ਥਾਣਾ ਸਿਟੀ ਦੀ ਪੁਲਸ ਨੇ 1.39 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਟ੍ਰੈਵਲ ਏਜੰਟਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੂੰ ਦਿੱਤੀ ਦਰਖਾਸਤ ਵਿਚ ਕੋਮਲਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਹਸਨਪੁਰਾ ਨੇ ਲਿਖਵਾਇਆ ਹੈ ਕਿ ਉਸ ਦੇ ਭਰਾਵਾਂ ਤੋਂ ਟ੍ਰੈਵਲ ਏਜੰਟ ਜਸਪਾਲ ਸਿੰਘ ਵਾਸੀ ਮੁਰਾਦਾਬਾਦ ਅਤੇ ਲਾਭ ਸਿੰਘ ਵਾਸੀ ਪਿੰਡ ਫੱਤੂਭੀਲ ਨੇ ਵਿਦੇਸ਼ ਦੁਬਈ ਵਰਕ ਪਰਮਿਟ 'ਤੇ ਭੇਜਣ ਲਈ 1 ਲੱਖ 74 ਹਜ਼ਾਰ ਰੁਪਏ ਲਏ ਸਨ। ਕੋਮਲਪ੍ਰੀਤ ਅਨੁਸਾਰ ਉਕਤ ਏਜੰਟਾਂ ਨੇ ਉਸ ਦੇ ਭਰਾਵਾਂ ਨੂੰ ਵਿਦੇਸ਼ ਤਾਂ ਭੇਜ ਦਿੱਤਾ ਪਰ ਕੰਮ 'ਤੇ ਨਹੀਂ ਲਗਵਾਇਆ, ਜਿਸ ਤੋਂ ਬਾਅਦ ਉਸ ਨੇ ਆਪਣੇ ਇਕ ਭਰਾ ਮਨਪ੍ਰੀਤ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕ ਲਿਆ ਅਤੇ ਦਿੱਤੇ ਹੋਏ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਕਤ ਟ੍ਰੈਵਲ ਏਜੰਟਾਂ ਨੇ 35,000 ਰੁਪਏ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਜਦਕਿ ਬਕਾਇਆ ਰਾਸ਼ੀ 1 ਲੱਖ 39 ਹਜ਼ਾਰ ਰੁਪਏ ਹੜੱਪ ਲਈ।

ਉਕਤ ਮਾਮਲੇ ਦੀ ਐੱਸ. ਪੀ. ਇਨਵੈਸਟੀਗੇਸ਼ਨ ਬਟਾਲਾ ਵਲੋਂ ਜਾਂਚ ਤੋਂ ਬਾਅਦ ਥਾਣਾ ਸਿਟੀ ਦੇ ਏ. ਐੱਸ. ਆਈ. ਬਲਬੀਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਦੋਨਾਂ ਟ੍ਰੈਵਲ ਏਜੰਟਾਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਉਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।


author

Baljeet Kaur

Content Editor

Related News