ਮਾਮੀ ਨਾਲ ਨਾਜਾਇਜ਼ ਸਬੰਧ ਰੱਖਣ ਤੋਂ ਰੋਕਣ ''ਤੇ ਵੱਢ ਸੁੱਟਿਆ ਪਿਤਾ (ਵੀਡੀਓ)

Friday, Apr 12, 2019 - 11:46 AM (IST)

ਬਟਾਲਾ (ਗੁਰਪ੍ਰੀਤ ਚਾਵਲਾ) : ਨਾਜਾਇਜ਼ ਸਬੰਧਾਂ ਦਾ ਅੰਤ ਹਮੇਸ਼ਾ ਵਿਨਾਸ਼ਕਾਰੀ ਹੁੰਦਾ ਹੈ, ਜਿਸ ਦੀ ਉਦਾਹਰਣ ਹਨ ਇਹ ਦੋਸ਼ੀ, ਜਿਨ੍ਹਾਂ ਨੂੰ ਬਟਾਲਾ ਪੁਲਸ ਨੇ ਕਤਲ ਦੇ ਦੋਸ਼ ਗ੍ਰਿਫਤਾਰ ਕੀਤਾ ਹੈ। ਦਰਅਸਲ ਪ੍ਰਕਾਸ਼ ਸਿੰਘ ਨੇ ਮਾਂ ਤੇ ਮਾਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਖੇਤਾਂ 'ਚ ਸੁੱਟ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਪ੍ਰਕਾਸ਼ ਸਿੰਘ ਜੋ ਕੁਝ ਹੀ ਸਮਾਂ ਪਹਿਲਾਂ ਦੁਬਈ ਤੋਂ ਪਰਤਿਆ ਸੀ, ਦੇ ਆਪਣੀ ਮਾਮੀ ਨਾਲ ਨਾਜਾਇਜ਼ ਸੰਬੰਧ ਸਨ। ਪਿਤਾ ਗੁਰਨਾਮ ਸਿੰਘ ਜੋ ਕਿ ਸਾਬਕਾ ਫੌਜੀ ਸੀ, ਅਕਸਰ ਉਸ ਨੂੰ ਵਰਜਦਾ ਸੀ, ਜਿਸ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀ। ਪਿਤਾ ਨੂੰ ਰਸਤੇ 'ਚੋਂ ਹਟਾਉਣ ਲਈ ਪ੍ਰਕਾਸ਼ ਸਿੰਘ ਨੇ ਆਪਣੇ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਸ ਨੇ 3 ਔਰਤਾਂ ਸਣੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਧਰ ਮੁਖ ਦੋਸ਼ੀ ਨੇ ਆਪਣਾ ਗੁਨਾਹ ਕਬੂਲਦੇ ਹੋਏ ਦੱਸਿਆ ਕਿ ਪਿਤਾ ਅਕਸਰ ਸ਼ਰਾਬ ਪੀ ਕੇ ਉਸ ਦੀ ਮਾਂ ਨਾਲ ਕੁੱਟਮਾਰ ਕਰਦਾ ਸੀ। ਨਾਜਾਇਜ਼ ਰਿਸ਼ਤੇ ਜਿਥੇ ਹੱਸਦੇ-ਖੇਡਦੇ ਪਰਿਵਾਰਾਂ ਨੂੰ ਤਬਾਹ ਕਰ ਦਿੰਦੇ ਹਨ, ਉਥੇ ਹੀ ਇਨਸਾਨ ਨੂੰ ਗੁਨਾਹ ਦੇ ਅਜਿਹੇ ਰਸਤੇ 'ਤੇ ਲੈ ਜਾਂਦੇ ਹਨ, ਜਿਸ ਦੀ ਕੋਈ ਮੰਜ਼ਿਲ ਨਹੀਂ ਹੁੰਦੀ।


cherry

Content Editor

Related News