ਬਟਾਲਾ : ਸੜਕ ਹਾਦਸੇ ''ਚ ਏ. ਐੱਸ. ਆਈ. ਦੀ ਮੌਤ

Saturday, Dec 14, 2019 - 04:51 PM (IST)

ਬਟਾਲਾ : ਸੜਕ ਹਾਦਸੇ ''ਚ ਏ. ਐੱਸ. ਆਈ. ਦੀ ਮੌਤ

ਬਟਾਲਾ (ਜ. ਬ.) : ਸੜਕ ਹਾਦਸੇ ਦੌਰਾਨ ਥਾਣਾ ਕਿਲਾ ਲਾਲ ਸਿੰਘ ਵਿਖੇ ਡਿਊਟੀ 'ਤੇ ਤਾਇਨਾਤ ਜ਼ਖਮੀ ਹੋਏ ਏ. ਐੱਸ. ਆਈ. ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮਲਕੀਤ ਸਿੰਘ ਨੇ ਮ੍ਰਿਤਕ ਦੇ ਭਰਾ ਤਰਸੇਮ ਸਿੰਘ ਦੀ ਹਾਜ਼ਰੀ 'ਚ ਦੱਸਿਆ ਕਿ ਏ. ਐੱਸ. ਆਈ. ਗੁਰਵੇਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਰਾਊਵਾਲ, ਜੋ ਪਿਛਲੇ ਲੰਬੇ ਅਰਸੇ ਤੋਂ ਕਿਲਾ ਲਾਲ ਸਿੰਘ ਵਿਖੇ ਡਿਊਟੀ 'ਤੇ ਤਾਇਨਾਤ ਸੀ। ਬੀਤੀ 4 ਨੂੰ ਡਿਊਟੀ ਦੌਰਾਨ ਜਿਸ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦਾ ਡੀ. ਐੱਮ. ਸੀ. ਹਸਪਤਾਲ ਲੁਧਿਆਣੇ ਇਲਾਜ ਚੱਲ ਰਿਹਾ ਸੀ, ਜਿਥੇ ਬੀਤੀ ਰਾਤ ਇਸ ਦੀ ਮੌਤ ਹੋ ਗਈ।


author

Baljeet Kaur

Content Editor

Related News