ਕਬੱਡੀ ਖਿਡਾਰੀ ਦਾ ਕਤਲ ਕਰਨ ਵਾਲੇ 5 ਪੁਲਸ ਮੁਲਾਜ਼ਮਾਂ ਸਮੇਤ 6 ਗ੍ਰਿਫ਼ਤਾਰ
Tuesday, Sep 01, 2020 - 10:43 AM (IST)
ਬਟਾਲਾ (ਬੇਰੀ) : ਕਬੱਡੀ ਖਿਡਾਰੀ ਦਾ ਕਤਲ ਕਰ ਕੇ ਫਰਾਰ ਹੋਣ ਵਾਲੇ 6 ਨੌਜਵਾਨਾਂ ਨੂੰ ਬਟਾਲਾ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਸ਼ਾਮ ਸਮੇਂ ਖੁਲਾਸਾ ਕਰਦਿਆਂ ਰਛਪਾਲ ਸਿੰਘ, ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਭਗਵਾਨਪੁਰ ਵਿਖੇ ਨੌਜਵਾਨ ਗੁਰਮੇਜ ਸਿੰਘ ਉਰਫ ਪੱਪੀ ਪੁੱਤਰ ਅਮਰੀਕ ਸਿੰਘ ਦੇ ਹੋਏ ਕਤਲ ਦੇ ਸਬੰਧੀ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਆਉਣ 'ਤੇ ਉਹ ਤੁਰੰਤ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਉਪਰੰਤ ਪੁਲਸ ਕੰਟਰੋਲ ਰੂਮ ਰਾਹੀਂ ਸਖਤ ਨਾਕਾਬੰਦੀਆਂ ਸ਼ੁਰੂ ਕਰਵਾਈਆਂ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਉਨ੍ਹਾਂ ਦੱਸਿਆ ਕਿ ਉਕਤ ਕਤਲ ਕਾਂਡ ਸਬੰਧੀ ਜਗਬਿੰਦਰ ਸਿੰਘ, ਐੱਸ. ਪੀ., ਪੀ. ਬੀ. ਆਈ. ਦੀ ਸੁਪਰਵੀਜ਼ਨ ਅਧੀਨ ਗੁਰਿੰਦਰਬੀਰ ਸਿੰਘ, ਡੀ. ਐੱਸ. ਪੀ. ਡਿਟੈਕਟਿਵ ਬਟਾਲਾ, ਸੁਰਿੰਦਰਪਾਲ ਸਿੰਘ, ਡੀ. ਐੱਸ. ਪੀ., ਡੇਰਾ ਬਾਬਾ ਨਾਨਕ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਕੋਟਲੀ ਸੂਰਤ ਮੱਲ੍ਹੀਆਂ, ਡੇਰਾ ਬਾਬਾ ਨਾਨਕ, ਕਿਲਾ ਲਾਲ ਸਿੰਘ ਅਤੇ ਹੋਰ ਪੁਲਸ ਪਾਰਟੀਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ, ਜਿਨ੍ਹਾਂ ਨੂੰ ਐੱਸ. ਐੱਚ. ਓ. ਕੋਟਲੀ ਸੂਰਤ ਮੱਲ੍ਹੀ ਅਵਤਾਰ ਸਿੰਘ ਕੰਗ ਵੱਲੋਂ ਪੁੱਲ ਡਰੇਨ ਲੁਕਮਾਨੀਆਂ ਤੋਂ 31.08.2020 ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੌਕਾ ਵਾਰਦਾਤ ਸਮੇਂ ਵਰਤੇ ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ ਅਤੇ 02 ਰੌਂਦ ਖੋਲ ਸਮੇਤ ਆਲਟੋ ਅਤੇ ਸਵਿਫਟ ਬਰਾਮਦ ਕੀਤੇ ਗਏ ਹਨ। ਤਫਤੀਸ਼ ਦੌਰਾਨ ਪਾਇਆ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ 'ਚੋਂ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਘਰੇਲੂ ਕੰਮ ਕਰਦਾ ਹੈ, ਜਦ ਕਿ ਬਾਕੀ ਮੁਲਜ਼ਮ ਪੁਲਸ 'ਚ ਵੱਖ-ਵੱਖ ਤਾਇਨਾਤ ਹਨ। ਮੁਕੱਦਮਾ 'ਚ ਐੱਸ. ਪੀ. ਪੀ. ਬੀ. ਆਈ. ਦੀ ਸੁਪਰਵੀਜ਼ਨ ਅਧੀਨ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੋਗਾ ਤੋਂ ਬਾਅਦ ਹੁਣ ਇਸ ਜਗ੍ਹਾ 'ਤੇ ਲਹਿਰਾਇਆ ਖਾਲਿਸਤਾਨੀ ਝੰਡਾ