ਕਾਰ ਪਲਟੀ, 3 ਔਰਤਾਂ ਜ਼ਖਮੀ

Friday, Feb 09, 2018 - 10:45 AM (IST)

ਕਾਰ ਪਲਟੀ, 3 ਔਰਤਾਂ ਜ਼ਖਮੀ

ਬਟਾਲਾ (ਸੈਂਡੀ) - ਵੀਰਵਾਰ ਨਜ਼ਦੀਕੀ ਪਿੰਡ ਤੁਗਲਵਾੜੇ ਕੋਲ ਇਕ ਕਾਰ ਪਲਟਣ ਨਾਲ 3 ਔਰਤਾਂ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਅਨੁਸਾਰ ਧਿਆਨ ਕੌਰ ਪਤਨੀ ਗਿਆਨ ਚੰਦ, ਨੀਰੋ ਪਤਨੀ ਗੁਰਜੀਤ ਸਿੰਘ ਤੇ ਜੀਤੋ ਪਤਨੀ ਹੰਸ ਸਾਰੀਆਂ ਵਾਸੀ ਬਸਰਾਵਾਂ ਪਿੰਡਾਂ ਵਿਚ ਜਾ ਕੇ ਖੈਰ ਮੰਗਦੀਆਂ ਹਨ ਤੇ ਵੀਰਵਾਰ ਇਹ ਤਿੰਨੇ ਰਸਤੇ 'ਚ ਇਕ ਕਾਰ ਨੂੰ ਰੋਕ ਕੇ ਉਸ ਤੋਂ ਲਿਫਟ ਲੈ ਕੇ ਕਿਸੇ ਪਿੰਡ ਜਾ ਰਹੀਆਂ ਸਨ ਕਿ ਤੁਗਲਵਾੜਾ ਨੇੜੇ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਪਲਟ ਗਈ, ਜਿਸ ਨਾਲ ਤਿੰਨੇ ਔਰਤਾਂ ਜ਼ਖ਼ਮੀ ਹੋ ਗਈਆਂ ਤੇ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀ ਔਰਤਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।


Related News