ਪੁਲਸ ਕੱਟਦੀ ਰਹੀ ਚਾਲਾਨ, ਟਰਾਲੇ ਨੇ ਸਾਈਕਲ ਚਾਲਕ ਨੂੰ ਉਤਾਰਿਆ ਮੌਤ ਦੇ ਘਾਟ

06/03/2020 9:59:32 AM

ਬਟਾਲਾ (ਬੇਰੀ) : ਬੀਤੀ ਸ਼ਾਮ ਸਮੇਂ ਉਸ ਵੇਲੇ ਇਕ ਹੋਰ ਦਰਦਨਾਕ ਹਾਦਸਾ ਹੋ ਗਿਆ, ਜਦ ਪੁਲਸ ਦੀ ਨੱਕ ਹੇਠਾਂ ਹੀ ਇਕ ਤੇਜ਼ ਰਫਤਾਰ ਟਰਾਲੇ ਨੇ ਸਾਈਕਲ ਚਾਲਕ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਹਾਈਵੇ ਪ੍ਰਾਜੈਕਟ ਪਾਸ

ਜਾਣਕਾਰੀ ਅਨੁਸਾਰ ਸ਼ਾਮ ਸਮੇਂ ਇਕ ਤੇਜ਼ ਰਫਤਾਰ ਟਰਾਲਾ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਜਦ ਉਕਤ ਟਰਾਲਾ ਅੰਮ੍ਰਿਤਸਰ ਬਾਈਪਾਸ 'ਤੇ ਪਹੁੰਚਿਆ ਤਾਂ ਇਸੇ ਦੌਰਾਨ ਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਨੂੰ ਉਕਤ ਟਰਾਲੇ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉਸਦੀ ਮੌਤੇ 'ਤੇ ਹੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਸਾਈਵਲ ਟਰਾਲੇ ਵਿਚ ਹੀ ਫੱਸਿਆ ਰਿਹਾ ਅਤੇ ਟਰਾਲਾ ਚਾਲਕ ਟਰਾਲਾ ਭਜਾ ਕੇ ਲੈ ਗਿਆ। ਹੱਦ ਤਾਂ ਉਦੋਂ ਹੋ ਗਈ ਜਦ ਉਕਤ ਬਾਈਪਾਸ ਚੌਕ 'ਤੇ ਡਿਊਟੀ ਦੇ ਰਹੇ ਅੱਧਾ ਦਰਜਨ ਤੋਂ ਵੱਧ ਪੁਲਸ ਮੁਲਾਜ਼ਮ ਸਿਰਫ ਵਾਹਨਾਂ ਦੇ ਚਾਲਾਨ ਹੀ ਕੱਟਦੇ ਰਹੇ ਅਤੇ ਉਨ੍ਹਾਂ ਨੂੰ ਇਸ ਹੋਏ ਸੜਕ ਹਾਦਸੇ ਦੇ ਬਾਰੇ ਵਿਚ ਕੁਝ ਵੀ ਪਤਾ ਨਹੀਂ ਚਲਿਆ। ਇਹ ਵੀ ਪਤਾ ਲੱਗਿਆ ਹੈ ਕਿ ਟਰਾਲਾ ਚਾਲਕ ਨਾਕੇ ਤੋਂ 300 ਮੀ. ਦੀ ਦੂਰੀ 'ਤੇ ਪਹੁੰਚ ਕੇ ਟਰਾਲਾ ਛੱਡ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਦਹਿਸ਼ਤ, ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ 4 ਲੋਕ ਹੋਏ ਫਰਾਰ

ਘਟਨਾ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈਂਦੇ ਹੋਏ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਅਤੇ ਟਰਾਲਾ ਵੀ ਕਬਜ਼ੇ ਵਿਚ ਲੈ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਪਾਈ ਪਰ ਉਸਦੇ ਸਾਈਵਲ ਦੇ ਪਿੱਛੇ ਪਲੰਬਰ ਦਾ ਸਾਮਾਨ ਬੰਨ੍ਹਿਆ ਹੋਇਆ ਸੀ।

 


Baljeet Kaur

Content Editor

Related News