ਭਾਈ ਮਰਦਾਨਾ ਜੀ ਦੇ ਪਰਿਵਾਰਾਂ ਦੀ ਡਾ. ਓਬਰਾਏ ਨੇ ਫੜੀ ਬਾਂਹ

Friday, Aug 14, 2020 - 10:06 AM (IST)

ਭਾਈ ਮਰਦਾਨਾ ਜੀ ਦੇ ਪਰਿਵਾਰਾਂ ਦੀ ਡਾ. ਓਬਰਾਏ ਨੇ ਫੜੀ ਬਾਂਹ

ਬਟਾਲਾ (ਮਠਾਰੂ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ ਦੇ ਪਰਿਵਾਰਾਂ ਦੀ ਸਾਰ ਲੈਂਦਿਆਂ ਬਾਂਹ ਫੜੀ। ਜਿਸ ਤਹਿਤ ਸਬੰਧਤ ਕੋਰੋਨਾ ਸੰਕਟ ਦੌਰਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਟਰੱਸਟ ਦੇ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਹਰਮਿੰਦਰ ਸਿੰਘ ਬੱਬੂ ਅਤੇ ਪ੍ਰਿੰਸੀਪਲ ਮਨਮੋਹਨ ਸਿੰਘ ਛੀਨਾ ਨੇ ਟੀਮ ਨਾਲ ਜ਼ਿਲੇ ਦੇ ਇਨ੍ਹਾਂ ਪਰਿਵਾਰਾਂ ਦੇ ਘਰਾਂ 'ਚ ਪਹੁੰਚ ਕੇ ਜਿੱਥੇ ਰਾਸ਼ਨ ਦੀ ਸਹੂਲਤ ਦਿੱਤੀ , ਉਥੇ ਨਾਲ ਹੀ ਹੋਰ ਮਦਦ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋਂ :  ਕੋਰੋਨਾ ਵਾਇਰਸ ਦਾ ਨਵਾਂ ਲੱਛਣ ਹੈ ਹਿੱਚਕੀ, ਹੋ ਜਾਓ ਸਾਵਧਾਨ (ਵੀਡੀਓ)

ਇਸ ਦੌਰਾਨ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਸੀ ਕਿ ਜ਼ਿਲੇ ਅੰਦਰ ਭਾਈ ਮਰਦਾਨਾ ਜੀ ਦੀ ਅੰਸ ਬੰਸ 'ਚੋਂ ਕੁਝ ਪਰਿਵਾਰ ਬਹੁਤ ਹੀ ਮਾੜੀ ਹਾਲਤ 'ਚ ਝੁੱਗੀ ਝੌਂਪੜੀ ਦੇ ਅੰਦਰ ਦਿਨ ਬਸਰ ਕਰ ਰਹੇ ਹਨ, ਜਿਸ ਤਹਿਤ ਡਾ. ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਦੀ ਜ਼ਿਲਾ ਟੀਮ ਵੱਲੋਂ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਟ ਕੀਤੀਆ। ਇਸ ਮੌਕੇ ਭਾਈ ਮਰਦਾਨਾ ਜੀ ਦੀ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋਂ : ਸਿਹਤ ਵਿਭਾਗ ਦੀ ਟੀਮ ਨਾਲ ਬਦਸਲੂਕੀ, ਬੰਧਕ ਬਣਾ ਕੇ ਢਾਹਿਆ ਤਸ਼ੱਦਦ


author

Baljeet Kaur

Content Editor

Related News