20 ਤੱਕ ਸੂਰਜ ਦੇਵਤਾ ਦੇ ਘੱਟ ਹੀ ਹੋਣਗੇ ਦਰਸ਼ਨ
Wednesday, Jan 08, 2020 - 11:05 AM (IST)
ਬੱਸੀ ਪਠਾਣਾਂ (ਰਾਜਕਮਲ)-ਪਿਛਲੇ ਕੁਝ ਦਿਨ ਜਦੋਂ ਧੁੱਪ ਨਿਕਲੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਹੁਣ ਠੰਡ ਉਨ੍ਹਾਂ ਨੂੰ ਹੋਰ ਨਹੀਂ ਸਤਾਏਗੀ ਅਤੇ ਲੋਕ ਰੋਜ਼ ਧੁੱਪ ਸੇਕਦੇ ਦਿਖਾਈ ਦਿੱਤੇ ਪਰ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਹਲਕੀ ਬਰਸਾਤ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਅਤੇ ਇਕ ਵਾਰ ਫ਼ਿਰ ਤੋਂ ਲੋਕਾਂ ਨੇ ਅੱਗ ਅਤੇ ਹੀਟਰ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦੋ ਹਫ਼ਤਿਆਂ ਦੇ ਮੌਸਮ ਦੇ ਇਕ ਅਨੁਮਾਨ ਮੁਤਾਬਕ 20 ਜਨਵਰੀ ਤੱਕ ਸੂਰਜ ਦੇਵਤਾ ਦੇ ਘੱਟ ਹੀ ਦਰਸ਼ਨ ਹੋਣਗੇ ਅਤੇ ਜ਼ਿਆਦਾਤਰ ਦਿਨ ਬੱਦਲਵਾਈ ਅਤੇ ਕਣੀਆਂ ਪੈਂਦੀਆਂ ਰਹਿਣਗੀਆਂ। ਇਸ ਤਰ੍ਹਾਂ ਜਨਵਰੀ ਮਹੀਨੇ ਵਿਚ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀਆਂ ਉਮੀਦਾਂ ਘੱਟ ਹੀ ਦਿਖਾਈ ਦੇ ਰਹੀਆਂ ਹਨ।
ਫ਼ਤਿਹਗੜ੍ਹ ਸਾਹਿਬ ਵਿਚ ਦੋ ਹਫ਼ਤਿਆਂ ਦੇ ਮੌਸਮ ਦਾ ਗ੍ਰਾਫ਼
ਤਾਰੀਖ ਤਾਪਮਾਨ (ਡਿਗਰੀ ਸੈਲਸੀਅਸ) ਮੌਸਮ ਦਾ ਹਾਲ
6 ਜਨਵਰੀ 13/11 ਬਰਸਾਤ/ਬੱਦਲ
7 ਜਨਵਰੀ 13/12 ਬੂੰਦਾਬਾਂਦੀ/ਬੱਦਲ/ਧੁੱਪ
8 ਜਨਵਰੀ 16/10 ਬਰਸਾਤ/ਬੱਦਲ
9 ਜਨਵਰੀ 16/7 ਹਲਕਾ ਬੱਦਲ/ਧੁੱਪ
10 ਜਨਵਰੀ 16/5 ਧੁੱਪ
11 ਜਨਵਰੀ 15/3 ਸਵੇਰੇ ਬੱਦਲ
12 ਜਨਵਰੀ 14/7 ਹਲਕੀ ਬੱਦਲਵਾਈ
13 ਜਨਵਰੀ 16/9 ਹਲਕੀ ਬੂੰਦਾਬਾਂਦੀ/ਬੱਦਲ
14 ਜਨਵਰੀ 16/9 ਹਲਕੀ ਬੂੰਦਾਬਾਂਦੀ/ਧੁੱਪ
15 ਜਨਵਰੀ 15/9 ਬੂੰਦਾਬਾਂਦੀ
16 ਜਨਵਰੀ 15/9 ਬੂੰਦਾਬਾਂਦੀ/ਧੁੱਪ
17 ਜਨਵਰੀ 14/8 ਧੁੱਪ
18 ਜਨਵਰੀ 14/8 ਧੁੱਪ
19 ਜਨਵਰੀ 14/8 ਧੁੱਪ
20 ਜਨਵਰੀ 14/8 ਕੁਝ ਹੱਦ ਤੱਕ ਬੱਦਲ