ਬਰਨਾਲਾ : ਸ਼ਾਰਟ ਸਰਕਟ ਨਾਲ ਬੈਂਕ ''ਚ ਲੱਗੀ ਅੱਗ (ਵੀਡੀਓ)

Monday, Dec 17, 2018 - 04:50 PM (IST)

ਬਰਨਾਲਾ (ਸ਼ਾਮ, ਗਰਗ,ਪੁਨੀਤ)— ਬਰਨਾਲਾ ਜ਼ਿਲਾ ਦੇ ਕਸਬਾ ਤਪਾ ਮੰਡੀ ਵਿਚ ਅੱਜ ਸਵੇਰੇ ਕਰੀਬ 4 ਵਜੇ ਓਰੀਐਂਟਲ ਬੈਂਕ ਆਫ ਕਾਮਰਸ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਨਾਲ ਬੈਂਕ ਦਾ ਫਰਨੀਚਰ ਅਤੇ ਸਾਰਾ ਰਿਕਾਰਡ ਸੜ੍ਹ ਕੇ ਸੁਆਹ ਹੋ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਗਾਰਡ ਸੂਰਜ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਵਿਚ ਸਥਿਤ ਏ.ਟੀ.ਐੱਮ 'ਤੇ ਰਾਤ ਦੀ ਸ਼ਿਫਟ 'ਤੇ ਡਿਊਟੀ ਕਰ ਰਿਹਾ ਸੀ। ਸਵੇਰੇ 4 ਵਜੇ ਦੇ ਕਰੀਬ ਬੈਂਕ ਵਿਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਬੈਂਕ ਦੇ ਉਚ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਉਥੇ ਹੀ ਐੱਸ.ਐੱਚ.ਓ. ਤਪਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਸਵੇਰੇ ਬੈਂਕ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ, ਜਿਸ ਤੋਂ ਬਾਅਦ ਉਹ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਵਲੋਂ ਜਾਂਚ ਜਾਰੀ ਹੈ।

PunjabKesari


author

cherry

Content Editor

Related News