ਬਰਨਾਲਾ ਰੈਲੀ : ਕੇਜਰੀਵਾਲ ਤੇ ਮਾਨ ਦੇ ਬੈਨਰ 'ਤੇ ਮਲੀ ਕਾਲਖ (ਵੀਡੀਓ)

Sunday, Jan 20, 2019 - 07:10 PM (IST)

ਤਪਾ ਮੰਡੀ(ਸ਼ਾਮ)— ਅਰਵਿੰਦ ਕੇਜਰੀਵਾਲ ਵੱਲੋਂ ਬਰਨਾਲਾ ਵਿਚ ਅੱਜ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਵੱਖ-ਵੱਖ ਜਗ੍ਹਾਵਾਂ 'ਤੇ ਪੋਸਟਰ ਅਤੇ ਬੈਨਰ ਲਗਾਏ ਗਏ ਹਨ, ਜਿਨ੍ਹਾਂ 'ਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਕ ਨੇੜਲੇ ਪਿੰਡ ਵਿਖੇ ਲੱਗੇ ਬੈਨਰ 'ਤੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ 'ਤੇ ਕਾਲਖ ਮਲ ਦਿੱਤੀ ਗਈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧ ਵਿਚ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਜਸਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਲੋਕਤੰਤਰ ਵਿਚ ਸਭ ਨੂੰ ਰੈਲੀਆਂ ਕਰਨ ਅਤੇ ਚੋਣਾਂ ਲੜਨ ਦਾ ਅਧਿਕਾਰ ਹੈ ਪਰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਉਹ ਇਸ ਅਜਿਹੇ ਕੰਮ ਕਰਕੇ ਲੋਕਾਂ ਅੰਦਰ ਧੜੇਬਾਜ਼ੀ ਪੈਦਾ ਕਰੇ ਅਤੇ ਕਿਸੇ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਉਸ ਦੇ ਬੈਨਰ ਪੋਸਟਰ ਪਾੜੇ ਜਾਂ ਉਸ ਦੇ ਲੀਡਰਾਂ ਦੀਆਂ ਤਸਵੀਰਾਂ 'ਤੇ ਕਾਲਖ ਮਲੇ। ਜਦ ਇਸ ਮੁੱਦੇ ਸੰਬੰਧੀ ਥਾਣਾ ਤਪਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਸ਼ਿਕਾਇਤ ਨਹੀਂ ਆਈ।


author

cherry

Content Editor

Related News