ਦਿੱਲੀ 'ਚ 'ਆਪ' ਦੀ ਜਿੱਤ ਦਾ ਪੰਜਾਬ 'ਤੇ ਨਹੀਂ ਪਏਗਾ ਕੋਈ ਅਸਰ : ਢੀਂਡਸਾ (ਵੀਡੀਓ)

Tuesday, Feb 18, 2020 - 03:29 PM (IST)

ਬਰਨਾਲਾ (ਪੁਨੀਤ ਮਾਨ, ਵਿਵੇਕ) : ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੈਅਰਮੇਨ ਭੋਲਾ ਸਿੰਘ ਵਿਰਕ ਦੇ ਦਫਤਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਢੀਂਡਸਾ ਨੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਬੋਲਦਿਆਂ ਕਿਹਾ ਕਿ 'ਆਪ' ਦੀ ਦਿੱਲੀ 'ਚ ਹੋਈ ਜਿੱਤ ਦਾ ਪੰਜਾਬ ਵਿਧਾਨਸਭਾ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਪੰਜਾਬ ਤੇ ਦਿੱਲੀ ਦੇ ਹਾਲਾਤ ਵਿਚ ਬਹੁਤ ਅੰਤਰ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਲਈ ਚੰਗੇ ਸਾਬਿਤ ਹੋ ਸਕਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਲਈ ਚੰਗੇ ਸਾਬਿਤ ਹੋਣਗੇ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਅਜਿਹੇ ਕਾਬਿਲ ਨੇਤਾ ਹਨ ਜੋ ਪੰਜਾਬ ਦੀ ਚੰਗੀ ਅਗਵਾਈ ਕਰ ਸਕਦੇ ਹਨ।

ਉਨਾਂ ਕਿਹਾ 23 ਤਰੀਕ ਦੀ ਰੈਲੀ ਵਿਚ ਪੰਜਾਬ ਭਰ ਤੋਂ ਕਈ ਵੱਡੇ ਲੀਡਰ ਸ਼ਾਮਲ ਹੋਣਗੇ, ਜੋ ਕਿ ਬਾਦਲ ਪਰਿਵਾਰ ਦੀਆਂ ਨੀਤੀਆਂ ਤੋਂ ਦੁਖੀ ਹਨ। ਸਾਡਾ ਮਕਸਦ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਪਾਰਟੀ ਸਿਧਾਂਤਕ ਲੀਹਾਂ ਤੋਂ ਉਤਰ ਚੁੱਕੀ ਹੈ। ਪੰਜਾਬ ਵਿਚ ਹੁਣ ਤੀਸਰਾ ਬਦਲ ਬਣਾਇਆ ਜਾਵੇਗਾ ਅਤੇ ਇਸ ਲਈ ਸਾਰੇ ਹਮਖਿਆਲੀਆਂ ਦਾ ਸਾਥ ਲਿਆ ਜਾਵੇਗਾ।


cherry

Content Editor

Related News