7ਵੀਂ ਪਾਸ ਸਕੂਟਰ ਮੈਕੇਨਿਕ ਨੇ ਮਿੰਨੀ ਟਰੈਕਟਰ ਕੀਤਾ ਤਿਆਰ (ਵੀਡੀਓ)

Sunday, Dec 08, 2019 - 04:11 PM (IST)

ਬਰਨਾਲਾ (ਪੁਨੀਤ ਮਾਨ) : ਇਨਸਾਨ ਦਾ ਜਜ਼ਬਾ ਉਸ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਸ ਨੂੰ ਸਾਰਥਕ ਕੀਤਾ ਇਸ 38 ਸਾਲਾ ਸਕੂਟਰ ਮੈਕੇਨਿਕ ਜਗਵਿੰਦਰ ਸਿੰਘ ਨੇ। ਇਸ 7ਵੀਂ ਪਾਸ ਮੈਕੇਨਿਕ ਨੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ ਬਰਨਾਲਾ ਦੇ ਜਗਵਿੰਦਰ ਸਿੰਘ ਨੇ ਇਕ ਮਿੰਨੀ ਟਰੈਕਟਰ ਤਿਆਰ ਕੀਤਾ ਹੈ।

PunjabKesari

ਜਗਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਣ ਤੋਂ ਹੀ ਟਰੈਕਟਰ ਬਣਾਉਣ ਦਾ ਸ਼ੌਂਕ ਸੀ ਅਤੇ ਉਹ ਬਚਪਣ ਵਿਚ ਲਕੜੀ ਦੇ ਟਰੈਕਟਰ ਬਣਾ ਕੇ ਖੇਡਦਾ ਹੁੰਦਾ ਸੀ। ਫਿਰ ਉਸ ਨੇ ਅਸਲੀ ਟਰੈਕਟਰ ਵਰਗਾ ਮਿੰਨੀ ਟਰੈਕਟਰ ਬਣਾਉਣ ਦਾ ਸੋਚਿਆ ਤੇ ਥ੍ਰੀ ਵ੍ਹੀਲਰ ਦਾ ਇੰਜਣ ਲਗਾ ਕੇ ਕਬਾੜ ਦੇ ਸਾਮਾਨ ਤੋਂ ਟਰੈਕਟਰ ਬਣਾ ਦਿੱਤਾ। ਜਗਵਿੰਦਰ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿਚ 75 ਤੋਂ 80 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਤੇ ਇਸ ਨੂੰ ਤਿਆਰ ਕਰਨ 'ਚ 5 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਿਆ ਹੈ। 

PunjabKesari

ਉਸ ਨੇ ਦੱਸਿਆ ਕਿ ਇਹ ਮਿੰਨੀ ਟਰੈਕਟਰ ਵੱਡੇ ਟਰੈਕਟਰ ਦੀ ਤਰ੍ਹਾਂ ਹੀ ਖੇਤੀ ਦੇ ਸਾਰੇ ਕੰਮ ਜਿਵੇਂ ਖੇਤਾਂ ਤੋਂ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਆਉਣਾ, ਖੇਤਾਂ ਵਿਚ ਖਾਦ ਪਾਉਣਾ ਆਦਿ ਕੰਮ ਕਰਦਾ ਹੈ।

PunjabKesari

ਜਗਵਿੰਦਰ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਦੇਸ਼ 'ਚ ਹੁਨਰ ਦੀ ਕਮੀ ਨਹੀਂ। ਬਹੁਤ ਸਾਰੇ ਅਜਿਹੇ ਲੋਕ ਹਨ ਜੋ ਆਪਣੀਆਂ ਨਿਵੇਕਲੀਆਂ ਖੋਜਾਂ ਨਾਲ ਕੁਝ ਕਰ ਵਿਖਾਉਣ ਦਾ ਦਮ ਰੱਖਦੇ ਹਨ। ਬੱਸ ਲੋੜ ਹੈ ਅਜਿਹੇ ਲੋਕਾਂ ਨੂੰ ਸਹੀ ਪਲੇਟਫਾਰਮ ਮਿਲਣ ਦੀ।


author

cherry

Content Editor

Related News