ਬਰਨਾਲਾ: ਮਿੰਨੀ ਬੱਸ ਪਲਟਣ ਨਾਲ 1 ਦੀ ਮੌਤ, 6 ਜ਼ਖਮੀ (ਤਸਵੀਰਾਂ)
Sunday, Jul 29, 2018 - 11:20 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ 6 ਸ਼ਰਧਾਲੂ ਜ਼ਖਮੀ ਹੋ ਗਏ। ਬੱਸ 'ਚ ਬੈਠੇ ਸ਼ਰਧਾਲੂ ਜ਼ਿਲਾ ਅੰਮ੍ਰਿਤਸਰ ਤੋਂ ਸਤਿਸੰਗ ਸੁਣਨ ਲਈ ਲੌਂਗੋਵਾਲ ਜਾ ਰਹੇ ਸਨ। ਜਾਣਕਾਰੀ ਅਨੁਸਾਰ ਪਿੰਡ ਕਿਲਾ ਕੱਥੂ ਨੰਗਲ ਜ਼ਿਲਾ ਅੰਮ੍ਰਿਤਸਰ ਤੋਂ ਬੀਤੀ ਰਾਤ ਸ਼ਰਧਾਲੂਆਂ ਨਾਲ ਭਰੀ ਇਕ ਮਿੰਨੀ ਬੱਸ ਬਾਬਾ ਤਿਰਲੋਚਨ ਦਾਸ ਦਾ ਸਤਿਸੰਗ ਸੁਣਨ ਲਈ, ਜੋ ਕਿ ਲੌਂਗੋਵਾਲ 'ਚ ਹੈ, ਲਈ ਰਵਾਨਾ ਹੋਈ। ਸਵੇਰੇ 4 ਵਜੇ ਦੇ ਕਰੀਬ ਜਦੋਂ ਬੱਸ ਬਰਨਾਲਾ ਦੇ ਹੰਡਿਆਇਆ ਰੋਡ 'ਤੇ ਪਹੁੰਚੀ ਤਾਂ ਅਚਾਨਕ ਹੀ ਇਸ ਦਾ ਟਾਇਰ ਫਟ ਗਿਆ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ।

ਬੱਸ 'ਚ ਬੈਠੇ ਸ਼ਰਧਾਲੂ ਸ਼ਾਮ ਸਿੰਘ ਪੁੱਤਰ ਤਿਰਲੋਚਨ ਸਿੰਘ ਵਾਸੀ ਕਿਲਾ ਕੱਥੂ ਨੰਗਲ ਦੀ ਮੌਤ ਹੋ ਗਈ। ਜਦੋਂਕਿ ਪਲਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ, ਕਿਰਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ, ਰਾਜਵਿੰਦਰ ਕੌਰ ਪਤਨੀ ਦਿਲਬਾਗ ਸਿੰਘ, ਸੁਨੀਤਾ ਪਤਨੀ ਲਖਵਿੰਦਰ ਸਿੰਘ, ਹਰਭਜਨ ਸਿੰਘ ਪੁੱਤਰ ਜਗਤ ਸਿੰਘ, ਬਲਵੀਰ ਕੌਰ ਪਤਨੀ ਹਰਭਜਨ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਦਾਖਲ ਕਰਵਾਇਆ ਗਿਆ।

