ਬਰਨਾਲਾ ''ਚ SGPC ਨੇ ਕਰਤਾਰਪੁਰ ਸਾਹਿਬ ਲਈ ਖੋਲ੍ਹਿਆ ਪਹਿਲਾ ਰਜਿਸਟਰੇਸ਼ਨ ਕਾਊਂਟਰ (ਵੀਡੀਓ)
Thursday, Nov 21, 2019 - 10:09 AM (IST)
ਬਰਨਾਲਾ (ਪੁਨੀਤ ਮਾਨ) : ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਜਾਨ ਵਾਲੇ ਸ਼ਰਧਾਲੂਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਐੱਸ.ਜੀ.ਪੀ.ਸੀ. ਵੱਲੋਂ ਪੰਜਾਬ ਦੇ ਬਰਨਾਲਾ ਜ਼ਿਲੇ 'ਚ ਪਹਿਲਾ ਯਾਤਰਾ ਰਜਿਸਟਰੇਸ਼ਨ ਕਾਊਂਟਰ ਗੁਰੂਦੁਆਰਾ ਸਾਹਿਬ ਬਾਬਾ ਗਾਂਧਾ ਸਿੰਘ 'ਚ ਖੋਲਿਆ ਗਿਆ ਹੈ। ਐੱਸ.ਜੀ.ਪੀ.ਸੀ. ਵੱਲੋਂ 10 ਦਸੰਬਰ ਨੂੰ ਸ਼ਰਧਾਲੂਆਂ ਦਾ ਪਹਿਲਾ ਜੱਥਾ ਬਰਨਾਲਾ ਤੋਂ ਲੈਜਾਇਆ ਜਾਵੇਗਾ। ਇਸ ਮੌਕੇ ਐੱਸ.ਜੀ.ਪੀ.ਸੀ. ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਅਸਲ ਮਕਸਦ ਰਜਿਸਟਰੇਸ਼ਨ 'ਚ ਆਮ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨਾ ਹੈ।
ਸ਼ਰਧਾਲੂਆਂ ਦਾ ਕਹਿਣਾ ਕਿ ਐੱਸ.ਜੀ.ਪੀ.ਸੀ. ਦਾ ਇਹ ਕਦਮ ਸ਼ਲਾਂਘਾਯੋਗ ਹੈ। ਦੱਸ ਦੇਈਏ ਕਿ ਇਹ ਜੱਥਾ 10 ਦਸੰਬਰ ਨੂੰ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ, ਤੇ ਇਸ ਦੀ ਰਜਿਸਟਰੇਸ਼ਨ ਦੀ ਆਖਰੀ ਤਰੀਕ 28 ਨਵੰਬਰ ਹੈ।