ਕੋਰੋਨਾ ਮੁਸੀਬਤ: ਪੰਜਾਬ ਦੀ ਇਸ ਕੰਪਨੀ ਨੇ ਬਹੁਤ ਹੀ ਘੱਟ ਲਾਗਤ ਵਿਚ ਤਿਆਰ ਕੀਤੀ ਸੇਫਟੀ ਕਿੱਟ

04/26/2020 6:13:44 PM

ਬਰਨਾਲਾ (ਵਿਵੇਕ ਸਿੰਧਵਾਨੀ): ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਗੰਭੀਰ ਬੀਮਾਰੀ ਦੀ ਚਪੇਟ ਵਿਚ ਹੈ।ਇਸ ਬੀਮਾਰੀ ਨਾਲ ਪੂਰੇ ਵਿਸ਼ਵ 'ਚ 2 ਲੱਖ ਤੋਂ ਵੀ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 29 ਲੱਖ ਤੋਂ ਵੀ ਵੱਧ ਵਿਅਕਤੀ ਇਸ ਬੀਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਭਾਰਤ ਵਿਚ ਵੀ ਇਸ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਹੁਣ ਤੱਕ ਭਾਰਤ 'ਚ ਸਾਢੇ 26 ਹਜ਼ਾਰ ਦੇ ਕਰੀਬ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਇਸ ਬੀਮਾਰੀ ਨਾਲ ਲੜਨ ਲਈ ਸੇਫਟੀ ਕਿੱਟਾਂ ਦੀ ਭਾਰੀ ਘਾਟ ਪਾਈ ਜਾ ਰਹੀ ਹੈ। ਖਾਸ ਕਰਕੇ ਭਾਰਤ ਵਿਚ ਇਨ੍ਹਾਂ ਸੇਫਟੀ ਕਿੱਟਾਂ ਦੀ ਭਾਰੀ ਘਾਟ ਹੈ।

ਇਹ ਵੀ ਪੜ੍ਹੋ: ਕੁਝ ਦਿਨ ਪਹਿਲਾਂ ਮਿਲੀ ਖੁਸ਼ੀ ਮਾਤਮ 'ਚ ਬਦਲੀ, ਨਵ-ਜੰਮੇ ਬੱਚੇ ਦੀ ਹੋਈ ਮੌਤ

ਇਸ ਕਮੀ ਨੂੰ ਵੇਖਦਿਆਂ ਹੋਇਆਂ ਪੰਜਾਬ ਦੀ ਇਕ ਵੱਡੀ ਕੰਪਨੀ ਜੋ ਕਿ ਬਰਨਾਲਾ ਇਲਾਕੇ 'ਚ ਹੀ ਹੈ। ਉਸਨੇ ਸੇਫਟੀ ਕਿੱੱਟਾਂ ਦਾ ਬਹੁਤ ਹੀ ਸਸਤੇ ਰੇਟਾਂ 'ਤੇ ਨਿਰਮਾਣ ਕੀਤਾ ਹੈ। ਜਿਸਦੀ ਕੀਮਤ ਕੇਵਲ 400 ਰੁਪਏ ਰੱਖੀ ਗਈ ਹੈ। ਉਸ ਵਿਚੋਂ ਵੀ 50 ਫੀਸਦੀ ਇਸ ਕੰਪਨੀ ਨੇ ਸੀ.ਆਰ .ਐੱਸ. ਵਿਚ ਖਰਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਵਲੋਂ ਰਖੀ ਗਈ ਕੀਮਤ ਬਹੁਤ ਜ਼ਿਆਦਾ ਘੱਟ ਹੈ।ਇਹ ਸੇਫਟੀ ਕਿੱਟਾਂ ਡਾਕਟਰਾਂ, ਮੈਡੀਕਲ ਸਟਾਫ਼, ਪੁਲਸ ਕਰਮਚਾਰੀਆਂ, ਸਫਾਈ ਸੇਵਕਾਂ ਅਤੇ ਫੀਲਡ ਵਿਚ ਘੁੰਮ ਰਹੇ ਲੱਖਾਂ ਕਰੋੜਾਂ ਵਿਅਕਤੀਆਂ ਲਈ ਫਾਇਦੇਮੰਦ ਸਾਬਤ ਹੋਣਗੀਆਂ ਅਤੇ ਕਰੋਨਾ ਵਿਰੁੱਧ ਲੜਾਈ ਲੜ ਰਹੇ ਯੋਧਿਆਂ ਨੂੰ ਇਹ ਕਿੱਟ ਸੇਫ ਰੱਖ ਸਕੇਗੀ।

ਇਹ ਵੀ ਪੜ੍ਹੋ: ਲਾਕਡਾਊਨ ਕਾਰਨ ਇਕ ਮਹੀਨੇ ਤੋਂ ਗੁਜਰਾਤ 'ਚ ਫਸੇ 14 ਪੰਜਾਬੀਆਂ ਨੇ ਪੰਜਾਬ ਸਰਕਾਰ ਤੋਂ ਮੰਗੀ ਮਦਦ

ਜ਼ਿਕਰਯੋਗ ਹੈ ਕਿ ਪਹਿਲਾਂ ਇਨ੍ਹਾਂ ਸੇਫ਼ਟੀ ਕਿੱਟਾਂ ਦਾ ਮੁੱਲ ਬਹੁਤ ਜ਼ਿਆਦਾ ਸੀ ਪਰ ਇਸ ਕੰਪਨੀ ਨੇ ਇਹ ਮੁੱਲ ਬਹੁਤ ਘੱਟ ਰੱਖ ਕੇ ਕੋਰੋਨਾ ਦੀ ਲੜਾਈ 'ਚ ਚੱਲ ਰਹੇ ਯੱਗ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।ਕੋਰੋਨਾ ਦੀ ਇਸ ਲੜਾਈ ਦੇ ਮਹਾਂਯਗ ਵਿਚ ਕੰਪਨੀ ਪਹਿਲਾਂ ਵੀ ਪਾ ਰਹੀ ਹੈ ਵੱਡਾ ਯੋਗਦਾਨ ਜਿਸ ਕੰਪਨੀ ਨੇ ਇਹ ਸੇਫਟੀ ਕਿੱਟਾਂ ਦਾ ਨਿਰਮਾਣ ਕੀਤਾ ਹੈ। ਇਹ ਕੰਪਨੀ ਕੋਰੋਨਾ ਦੀ ਇਸ ਲੜਾਈ ਦੇ ਮਹਾਯੱਗ ਪਹਿਲਾਂ ਵੀ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ। ਇਸ ਕੰਪਨੀ ਵਲੋਂ 10 ਲੱਖ ਰੁਪਏ ਰੈੱਡ ਕਰਾਸ ਨੂੰ ਨਕਦ ਅਤੇ 1000 ਬੈਡ ਸੀਟ ਆਈਸੋਲੇਸ਼ਨ ਵਾਰਡਾਂ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਪੰਜਾਬ ਪੁਲਸ ਨੂੰ 15000 ਮਾਸਕ, ਸੈਨੀਟਾਈਜਰ, ਸਾਬਣਾ, ਪੰਜ ਹੈਂਡ ਫਰੀ ਵਾਸਿੰਗ ਮਸ਼ੀਨਾਂ ਭੇਂਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜੋ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਜਾ ਰਿਹਾ ਹੈ। ਉਸ ਵਿਚ ਵੀ ਇਸ ਕੰਪਨੀ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪਰਤਿਆ ਪੰਜਾਬ


Shyna

Content Editor

Related News