ਬਰਨਾਲਾ ਦੀ ਪਤੀਸਾ ਫੈਕਟਰੀ ''ਚ ਸਿਹਤ ਵਿਭਾਗ ਦਾ ਛਾਪਾ
Friday, Sep 20, 2019 - 10:02 AM (IST)
ਬਰਨਾਲਾ (ਪੁਨੀਤ ਮਾਨ) : ਤਿਉਹਾਰਾਂ ਦੀ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਹੀ ਮਿਲਾਵਟਖੋਰਾਂ ਦਾ ਧੰਦਾ ਜ਼ੋਰਾਂ 'ਤੇ ਹੈ। ਬਰਨਾਲਾ ਦੇ ਸਿਹਤ ਵਿਭਾਗ ਨੇ ਇਕ ਫੈਕਟਰੀ 'ਤੇ ਛਾਪਾ ਮਾਰ ਕੇ ਉਥੋਂ ਕਈ ਕੁਇੰਟਲ ਖਰਾਬ ਪਤੀਸਾ ਅਤੇ ਸੁੰਡੀ ਲੱਗੇ ਬਾਦਾਮ ਬਰਾਮਦ ਕੀਤੇ ਹਨ। ਸਿਹਤ ਵਿਭਾਗ ਨੇ ਖਰਾਬ 60 ਕਿਲੋ ਬਾਦਾਮ ਤੇ ਪਤੀਸੇ ਦੇ 492 ਡੱਬੇ ਨਸ਼ਟ ਕਰਵਾ ਦਿੱਤੇ ਹਨ ਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਡੱਬਿਆਂ ਵਿਚ ਪਤੀਸਾ ਰੱਖਿਆ ਹੋਇਆ ਸੀ, ਉਨ੍ਹਾਂ ਦੀ ਹਾਲਤ ਵੀ ਬੇਹੱਦ ਖਰਾਬ ਸੀ। ਸਿਹਤ ਅਧਿਕਾਰੀ ਨੇ ਦੱਸਿਆ ਕਿ ਬੇਸਣ ਦਾ ਪਤੀਸਾ ਦੱਸ ਕੇ ਉਸ ਵਿਚ ਮੈਦੇ ਦੀ ਮਿਲਾਵਟ ਕੀਤੀ ਜਾ ਰਹੀ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮਿਲਾਵਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।