ਬਰਨਾਲਾ ''ਚ 23 ਸਾਲਾ ਮੁਟਿਆਰ ਨੇ ਕੀਤੀ ਖੁਦਕੁਸ਼ੀ

Saturday, Apr 20, 2019 - 01:41 PM (IST)

ਬਰਨਾਲਾ ''ਚ 23 ਸਾਲਾ ਮੁਟਿਆਰ ਨੇ ਕੀਤੀ ਖੁਦਕੁਸ਼ੀ

ਬਰਨਾਲਾ (ਪੁਨੀਤ ਮਾਨ) : ਬਰਨਾਲਾ ਦੇ ਪਿੰਡ ਖੁੱਡੀ ਵਿਚ ਇਕ 23 ਸਾਲ ਦੀ ਮੁਟਿਆਰ ਸੁਖਜੀਤ ਕੌਰ ਵੱਲੋਂ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹਰਬੰਸ ਸਿੰਘ ਅਤੇ ਮ੍ਰਿਤਕਾ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੁਖਜੀਤ ਕੌਰ ਬੀ.ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਸੀ ਅਤੇ ਅੱਜ ਉਸ ਦਾ ਆਖਰੀ ਪੇਪਰ ਸੀ ਪਰ ਬੀਤੀ ਰਾਤ ਸੁਖਜੀਤ ਕੌਰ ਨੇ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਸੁਖਜੀਤ ਕੌਰ 'ਤੇ ਪੜ੍ਹਾਈ ਦਾ ਜ਼ਿਆਦਾ ਬੋਝ ਸੀ ਅਤੇ ਉਸ ਨੂੰ ਚਮੜੀ ਦੀ ਬੀਮਾਰੀ ਵੀ ਸੀ, ਜਿਸ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦੀ ਸੀ ਅਤੇ ਅੱਜ ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।


author

cherry

Content Editor

Related News