ਜ਼ਿਲ੍ਹਾ ਬਰਨਾਲਾ ''ਚ ਹੋਇਆ ਕੋਰੋਨਾ ਬਲਾਸਟ, ਅੱਠ ਵਿਅਕਤੀ ਆਏ ਕੋਰੋਨਾ ਪਾਜ਼ੇਟਿਵ

Thursday, Jun 18, 2020 - 06:11 PM (IST)

ਜ਼ਿਲ੍ਹਾ ਬਰਨਾਲਾ ''ਚ ਹੋਇਆ ਕੋਰੋਨਾ ਬਲਾਸਟ, ਅੱਠ ਵਿਅਕਤੀ ਆਏ ਕੋਰੋਨਾ ਪਾਜ਼ੇਟਿਵ

ਬਰਨਾਲਾ (ਵਿਵੇਕ ਸਿੰਧਵਾਨੀ): ਜ਼ਿਲ੍ਹਾ ਬਰਨਾਲਾ 'ਚ ਅੱਜ ਕੋਰੋਨਾ ਬਲਾਸਟ ਹੋ ਗਿਆ। ਜ਼ਿਲ੍ਹੇ 'ਚ ਅੱਠ ਮਰੀਜ਼ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਆਏ ਹਨ। ਇਸ 'ਚ ਛੇ ਪ੍ਰਵਾਸੀ ਮਜ਼ਦੂਰ ਹਨ। ਜਦੋਂਕਿ ਇਕ ਔਰਤ ਬਰਨਾਲਾ ਦੀ ਹੈ। ਜੋ ਭਦੌੜ ਵਿਖੇ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਸੰਪਰਕ 'ਚ ਆਈ ਸੀ। ਇਕ ਸ਼ਹਿਰ ਦੇ ਪੌਸ਼ ਇਲਾਕੇ 'ਚੋਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਝੋਨਾ ਲਗਾਉਣ ਲਈ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਆਏ ਸਨ। ਇਕ ਮਜਦੂਰ ਤੰਜਾਲਆਲਮ, ਰਾਏਸਰ ਵਿਖੇ ਆਇਆ ਸੀ ਅਤੇ ਪੰਜ ਮਜ਼ਦੂਰ ਮੁਹੰਮਦ ਸੰਜੂ, ਨਸੀਮ ਅਖਤਰ, ਅਖਤਰ ਹੂਸੈਨ, ਸਾਮਸੁਜਾਮਾ ਪਿੰਡ ਨਾਈਵਾਲਾ ਵਿਖੇ ਝੋਨੇ ਲਗਾਉਣ ਲਈ ਆਏ ਸਨ।

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ

ਇਕ ਬਰਨਾਲਾ ਵਾਸੀ ਔਰਤ ਕੁਲਵਿੰਦਰ ਕੌਰ, ਜਿਸਦੇ ਭਦੌੜ ਤੋਂ ਦੋ ਰਿਸ਼ਤੇਦਾਰ ਔਰਤਾਂ ਕੋਰੋਨਾ ਪਾਜ਼ੇਟਿਵ ਆਈਆਂ ਸਨ, ਉਨ੍ਹਾਂ ਦੇ ਸੰਪਰਕ 'ਚ ਆਉਣ ਕਾਰਨ ਉਹ ਵੀ ਸੰਕ੍ਰਮਿਤ ਹੋ ਗਈ। ਇਕ ਮਰੀਜ ਸ਼ਹਿਰ ਵਿਚ ਹਿਤੇਸ਼ ਕੁਮਾਰ ਕੋਰੋਨਾ ਪਾਜ਼ੇਟਿਵ ਆਇਆ ਹੈ। ਜਿਸਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ। ਜੋ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਦੇ ਸੰਪਰਕ ਵਿਚ ਜੋ ਵੀ ਵਿਅਕਤੀ ਆਏ ਹਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪ੍ਰਵਾਸੀ ਮਜਦੂਰਾਂ ਦੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਵੀ ਇਕਾਂਤਵਾਸ ਕੀਤਾ ਜਾਵੇ। ਜਿਸਦੇ ਖੇਤ 'ਚ ਇਹ ਮਜਦੂਰ ਰਹਿ ਰਹੇ ਸਨ। ਉਸਨੂੰ ਵੀ ਇਕਾਂਤਵਾਸ ਕੀਤਾ ਜਾਵੇਗਾ। ਬਰਨਾਲਾ ਵਾਸੀ ਹਿਤੇਸ਼ ਕੁਮਾਰ ਦੇ ਸੰਪਰਕ ਵਿਚ ਆਉਣ ਕਾਰਨ ਇਕ ਨਿੱਜੀ ਹਸਪਤਾਲ ਅਤੇ ਇਕ ਨਿੱਜੀ ਲੈਬੋਰਟਰੀ ਦੇ ਕਈ ਵਿਅਕਤੀਆਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਜ਼ਿਲ੍ਹਾ ਬਰਨਾਲਾ ਵਿਚ ਆ ਰਹੇ ਹਨ, ਸਾਡੇ ਵਲੋਂ ਉਨ੍ਹਾਂ ਸਾਰਿਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਢੀਂਡਸਾ ਦਾ ਵੱਡਾ ਬਿਆਨ, ਹਮਖਿਆਲੀਆਂ ਨਾਲ ਮਿਲ ਕੇ ਹੋਵੇਗਾ ਨਵੀਂ ਪਾਰਟੀ ਦਾ ਗਠਨ

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਜ਼ਿਲ੍ਹਾ ਸੰਗਰੂਰ 'ਚ ਇਕ ਹੋਰ ਮੌਤ


author

Shyna

Content Editor

Related News