ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ ਕੇਜਰੀਵਾਲ ਦੀ ਬਰਨਾਲਾ ਰੈਲੀ : ਮਾਨ

01/19/2019 4:58:54 PM

ਬਰਨਾਲਾ (ਪੁਨੀਤ ਮਾਨ) :  ਦਿੱਲੀ ਦੇ ਮੁਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ 20 ਜਨਵਰੀ ਨੂੰ ਬਰਨਾਲਾ 'ਚ ਹੋਣ ਵਾਲੀ ਰੈਲੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਨ੍ਹਾਂ ਤਿਆਰੀਆਂ ਦਾ ਆਪ ਆਗੂ ਭਗਵੰਤ ਮਾਨ ਵਲੋਂ ਅੱਜ ਜਾਇਜ਼ਾ ਲਿਆ ਗਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ 2019 ਲੋਕ ਸਭਾ ਚੋਣਾਂ ਦਾ ਆਗਾਜ਼ ਬਰਨਾਲਾ ਰੈਲੀ ਤੋਂ ਕਰ ਦਿੱਤਾ ਜਾਵੇਗਾ। ਇਹ ਰੈਲੀ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਰੈਲੀ 'ਚ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਤੇ ਅਕਾਲੀਆਂ ਤੋਂ ਲੋਕ ਦੁੱਖੀ ਹੋ ਚੁੱਕੇ ਹਨ ਤੇ ਲੋਕ ਇਨ੍ਹਾਂ ਚੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਖਹਿਰਾ ਖਿਲਾਫ ਬੋਲਦਿਆਂ ਕਿਹਾ ਜਦੋਂ ਸੁਖਪਾਲ ਖਹਿਰਾ 'ਆਪ' 'ਚ ਸਨ ਤਾਂ ਉਸ ਸਮੇਂ ਉਨ੍ਹਾਂ ਨੂੰ ਕੇਜਰੀਵਾਲ ਦੀਆਂ ਨੀਤੀਆਂ ਪਸੰਦ ਸਨ ਪਰ ਅੱਜ ਉਹ ਹੀ ਉਨ੍ਹਾਂ ਨੂੰ ਮਾੜੇ ਲੱਗਦੇ ਹਨ। 


Baljeet Kaur

Content Editor

Related News