ਬਰਗਾੜੀ ਮੋਰਚੇ ਨੂੰ ਲੈ ਕੇ ਅੱਜ ਹੋ ਸਕਦਾ ਹੈ ਇਹ ਵੱਡਾ ਐਲਾਨ

Sunday, Dec 09, 2018 - 10:08 AM (IST)

ਬਰਗਾੜੀ ਮੋਰਚੇ ਨੂੰ ਲੈ ਕੇ ਅੱਜ ਹੋ ਸਕਦਾ ਹੈ ਇਹ ਵੱਡਾ ਐਲਾਨ

ਚੰਡੀਗੜ੍ਹ/ਫਰੀਦਕੋਟ— ਫਰੀਦਕੋਟ 'ਚ ਜਾਰੀ ਬਰਗਾੜੀ ਮੋਰਚਾ ਅੱਜ ਸਿੱਖ ਜਥੇਬੰਦੀਆਂ ਅਤੇ ਸਰਕਾਰ ਦੀ ਸਹਿਮਤੀ ਨਾਲ ਖਤਮ ਹੋ ਸਕਦਾ ਹੈ। ਸੂਤਰਾਂ ਮੁਤਾਬਕ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੋਰਚੇ 'ਤੇ ਪਹੁੰਚ ਕੇ ਭਾਈ ਧਿਆਨ ਸਿੰਘ ਮੰਡ ਨਾਲ ਗੱਲਬਾਤ ਕਰ ਸਕਦੇ ਹਨ। ਬਰਗਾੜੀ ਮੋਰਚਾ ਬੀਤੀ 1 ਜੂਨ ਤੋਂ ਲੱਗਾ ਹੋਇਆ ਹੈ। ਬਰਗਾੜੀ ਦੀ ਅਨਾਜ ਮੰਡੀ 'ਚ ਚੱਲ ਰਿਹਾ ਸਿੱਖ ਜਥੇਬੰਦੀਆਂ ਦਾ ਇਨਸਾਫ ਮੋਰਚਾ 9 ਦਸੰਬਰ ਨੂੰ ਖਤਮ ਹੋਣ ਦੇ ਆਸਾਰ ਹਨ। 

ਇਸ ਮੋਰਚੇ ਦੀ ਸਮਾਪਤੀ ਲਈ ਬੀਤੇ ਸ਼ੁੱਕਰਵਾਰ ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦਾ ਭੋਗ ਐਤਵਾਰ ਨੂੰ ਪਾਇਆ ਜਾਵੇਗਾ।ਸੰਭਾਵਨਾ ਹੈ ਕਿ ਭੋਗ ਦੀ ਸਮਾਪਤੀ ਉਪਰੰਤ ਹੀ ਮੋਰਚੇ ਦੀ ਸਮਾਪਤੀ ਦਾ ਐਲਾਨ ਵੀ ਕਰ ਦਿੱਤਾ ਜਾਵੇ।
ਇਸ ਗੱਲ ਦੇ ਸੰਕੇਤ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੇ ਦਿਨੀਂ ਦਿੱਤੇ ਸਨ।ਇਹ ਮੋਰਚਾ ਇਸ ਵੇਲੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੀ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ, ਸਿੱਖ ਜਥੇਬੰਦੀਆਂ ਦੀਆਂ ਮੰਗਾਂ 'ਤੇ ਪੰਜਾਬ ਸਰਕਾਰ ਨੇ ਸਹਿਮਤੀ ਜਤਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ 9 ਦਸੰਬਰ ਨੂੰ ਇਨ੍ਹਾਂ ਮੰਗਾਂ ਸੰਬੰਧਤ ਚੱਲ ਰਹੀ ਕਾਰਵਾਈ ਬਾਰੇ 'ਚ ਅਧਿਕਾਰਤ ਤੌਰ 'ਤੇ ਜਾਣਕਾਰੀ ਦੇ ਕੇ ਮੋਰਚਾ ਖਤਮ ਕਰਵਾਇਆ ਜਾ ਸਕਦਾ ਹੈ। ਐਤਵਾਰ ਨੂੰ ਬਰਗਾੜੀ 'ਚ ਹੋਣ ਵਾਲੇ ਸਮਾਗਮ 'ਚ ਸਰਕਾਰ ਦੇ ਪ੍ਰਤੀਨਿਧ ਪੁੱਜ ਕੇ ਮੰਗਾਂ ਮੰਨਣ ਦਾ ਐਲਾਨ ਕਰ ਸਕਦੇ ਹਨ।


Related News