ਬਰਗਾੜੀ ਜਾਂਚ ਮਾਮਲੇ ’ਚ ਸੀ.ਬੀ.ਆਈ ਨੂੰ ਲੱਗਾ ਵੱਡਾ ਝਟਕਾ

Thursday, Feb 20, 2020 - 01:18 PM (IST)

ਬਰਗਾੜੀ ਜਾਂਚ ਮਾਮਲੇ ’ਚ ਸੀ.ਬੀ.ਆਈ ਨੂੰ ਲੱਗਾ ਵੱਡਾ ਝਟਕਾ

ਚੰਡੀਗੜ੍ਹ - ਬਰਗਾੜੀ ਜਾਂਚ ਮਾਮਲੇ ’ਚ ਸੀ.ਬੀ.ਆਈ. ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਸੀ.ਬੀ.ਆਈ ਵਲੋਂ ਦਾਇਰ ਕੀਤੀ ਅਪੀਲ ਨੂੰ ਖਾਰਿਜ ਕਰ ਦਿੱਤਾ। ਜਾਣਕਾਰੀ ਅਨੁਸਾਰ ਬਰਗਾੜੀ ਦੇ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਲਈ ਸੀ.ਬੀ.ਆਈ. ਨੇ ਕੁਝ ਸਮਾਂ ਪਹਿਲਾਂ ਇਹ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਮੋਹਾਲੀ ਦੀ ਅਦਾਲਤ 'ਚ ਸੀ.ਬੀ.ਆਈ. ਨੇ ਕਾਫੀ ਸਮਾਂ ਪਹਿਲਾਂ ਆਪਣੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਬਰਗਾੜੀ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ। 

ਬਰਗਾੜੀ ਮਾਮਲੇ ’ਤੇ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫੈਸਲੇ ’ਤੇ ਮੋਹਰ ਲੱਗਾ ਦਿੱਤੀ ਹੈ। ਇਹ ਮਾਮਲਾ ਹੁਣ ਪੰਜਾਬ ਸਰਕਾਰ ਦੇ ਕੋਲ ਆ ਗਿਆ ਹੈ, ਜਿਸ ਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇਗੀ।  


author

rajwinder kaur

Content Editor

Related News