ਤ੍ਰਿਪਤ ਬਾਜਵਾ ਸਮੇਤ 2 ਵਿਧਾਇਕਾਂ ਨੇ ਸੌਂਪੀ ਚਿੱਠੀ, 30 ਅਗਸਤ ਨੂੰ ਮੁਤਵਾਜੀ ਜਥੇਦਾਰ ਸੁਣਾਉਣਗੇ ਫ਼ੈਸਲਾ (ਵੀਡੀਓ)

Friday, Aug 20, 2021 - 06:53 PM (IST)

ਅੰਮ੍ਰਿਤਸਰ (ਅਨਜਾਣ) - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕੀਤੀ। ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਦਫ਼ਤਰ ਦੇ ਬਾਹਰ ਬਰਗਾੜੀ ਮੋਰਚਾ ਖ਼ਤਮ ਕਰਵਾਉਣ ਲਈ ਤਲਬ ਕੀਤੇ ਗਏ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਬੀਰ ਸਿੰਘ ਜ਼ੀਰਾ ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਬੰਦ ਚਿੱਠੀ ਲੈ ਕੇ ਜਥੇਦਾਰ ਮੰਡ ਅਤੇ ਪੰਜ ਸਿਘਾਂ ਦੇ ਸਨਮੁਖ ਪੇਸ਼ ਹੋਏ। 

ਪੜ੍ਹੋ ਇਹ ਵੀ ਖ਼ਬਰ - ਟੂਣਾ ਨਾ ਮੰਨਣ ’ਤੇ ਪਿੰਡ ਦੇ ਬਾਇਕਾਟ ਦਾ ਸ਼ਿਕਾਰ ਹੋਏ ਗੁਰਸਿੱਖ ਪਰਿਵਾਰ ਅੱਗੇ ਝੁਕਿਆ ਸਰਪੰਚ, ਮੰਗੀ ਮੁਆਫ਼ੀ (ਵੀਡੀਓ)

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਮੰਡ ਨੇ ਕਿਹਾ ਕਿ ਜਦੋਂ ਬਰਗਾੜੀ ਮੋਰਚਾ ਸਿਖ਼ਰਾਂ ‘ਤੇ ਚੱਲ ਰਿਹਾ ਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਥੇ ਪਹੁੰਚ ਰਹੀਆਂ ਸਨ ਤਾਂ ਸਰਕਾਰ ਨੇ ਆਪਣੇ ਦੋ ਮੰਤਰੀ ਅਤੇ ਇਕ ਵਿਧਾਇਕ ਇਹ ਭਰੋਸਾ ਦੇ ਕੇ, ਕਿ ਸਾਰੀਆਂ ਮੰਗਾਂ ਬਹੁਤ ਜਲਦੀ ਮੰਨ ਕੇ ਬਰਗਾੜੀ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਵਾਇਆ ਜਾਵੇਗਾ, ’ਤੇ ਮੋਰਚਾ ਉਨ੍ਹਾਂ ਦੇ ਭਰੋਸੇ ਤੇ ਸੰਗਤਾਂ ਦੀ ਸਲਾਹ ਨਾਲ ਬੰਦ ਕਰ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਲੰਮਾਂ ਸਮਾਂ ਬੀਤ ਜਾਣ ਕਾਰਨ ਅਸੀਂ ਪਹਿਲਾਂ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਮੁਆਫ਼ੀ ਮੰਗੀ ਕਿ ਸਰਕਾਰ ‘ਤੇ ਭੋਰੋਸਾ ਕਰਕੇ ਵੱਡੀ ਗਲਤੀ ਹੋਈ ਹੈ। ਅੱਜ ਤੀਸਰੀ ਵਾਰ ਇਨ੍ਹਾਂ ਨੂੰ ਬੁਲਾਇਆ ਗਿਆ ਤੇ ਇਹ ਬੰਦ ਲਿਫ਼ਾਫ਼ੇ ਦੀ ਚਿੱਠੀ ਲੈ ਕੇ ਪੇਸ਼ ਹੋਏ ਤੇ ਕਿਹਾ ਕਿ ਜੋ ਕੁਝ ਵੀ ਹੈ ਇਸ ਲਿਫ਼ਾਫ਼ੇ ਵਿੱਚ ਲਿਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦਾ ਫੈਸਲਾ ਸੰਗਤਾਂ, ਵਕੀਲਾਂ , ਜਥੇਬੰਦੀਆਂ ਤੇ ਸੰਪਰਦਾਵਾਂ ਨਾਲ ਸਲਾਹ ਕਰਕੇ 30 ਅਗਸਤ ਨੂੰ ਸੁਣਾਇਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)


rajwinder kaur

Content Editor

Related News