ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਪੁੱਜੇ ਸਿਮਰਨਜੀਤ ਮਾਨ ਨੂੰ ਪੁਲਸ ਨੇ ਲਿਆ ਹਿਰਾਸਤ ’ਚ
Thursday, Jul 01, 2021 - 05:55 PM (IST)
ਫਰੀਦਕੋਟ (ਜਗਤਾਰ) - ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਵਲੋਂ ਅਕਤੂਬਰ 2015 ਵਿੱਚ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਬਰਗਾੜੀ ਵਿਖੇ ਇਨਸਾਫ਼ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਨਸਾਫ਼ ਮੋਰਚਾ ਲੱਗਾ ਕੇ ਬੈਠੇ ਸਾਰੇ ਪ੍ਰਦਰਸ਼ਨਕਾਰੀਆਂ ’ਚੋਂ ਕਈਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਅਤੇ ਬਾਅਦ ’ਚ ਧਰਨਾ ਵੀ ਚੁੱਕਵਾ ਦਿੱਤਾ। ਇਸ ਮੋਰਚੇ ’ਚ ਪੁਲਸ ਨੇ ਪਾਰਟੀ ਮੁਖੀ ਸਿਮਰਨਜੀਤ ਸਿੰਘ ਮਾਨ ਨੂੰ ਵੀ ਹਿਰਾਸਤ ’ਚ ਲੈ ਲਿਆ, ਜਿਸ ਕਾਰਨ ਬਾਕੀ ਦੇ ਸਮਰਥਕਾਂ ਵਲੋਂ ਪੁਲਸ ਦਾ ਜੰਮਕੇ ਵਿਰੋਧ ਕੀਤਾ ਗਿਆ ।
ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੰਥੀ, ਕਾਬੂ ਕੀਤੇ ਦੋਸ਼ੀ ਨੇ ਕੀਤੇ ਵੱਡੇ ਖ਼ੁਲਾਸੇ
ਇਸ ਮੌਕੇ ਜਿਥੇ ਪ੍ਰਦਰਸ਼ਨਕਾਰੀਆ ਨੇ ਪੁਲਸ ਅਤੇ ਸਰਕਾਰੀ ’ਤੇ ਧੱਕੇਸ਼ਾਹੀ ਕਰਨ ਦੀ ਗੱਲ ਕਹੀ, ਉਥੇ ਸਰਕਾਰ ’ਤੇ ਦੋਸ਼ ਲਗਾਏ ਕਿ ਸਰਕਾਰ ਵੀ ਦੋਸ਼ੀਆਂ ਨਾਲ ਮਿਲ ਚੁੱਕੀ ਹੈ। ਇਸੇ ਲਈ ਸਰਕਾਰ ਵਲੋਂ ਅੱਜ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ 30 ਜੂਨ ਤੱਕ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਹੀਂ ਹੁੰਦਾ ਤਾਂ ਉਹ ਬਰਗਾੜੀ ਵਿਚ ਪੱਕਾ ਮੋਰਚਾ ਲਾਉਣਗੇ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ