ਬਾਰ ਕੌਂਸਲ ਵੱਲੋਂ ‘ਨੋ ਵਰਕ ਡੇ’ ਦਾ ਐਲਾਨ, ਅੱਜ ਪੇਸ਼ੀ ’ਤੇ ਨਹੀਂ ਜਾਣਗੇ ਵਕੀਲ
Monday, Jan 22, 2024 - 03:28 AM (IST)
ਚੰਡੀਗੜ੍ਹ (ਪਰੀਕਸ਼ਿਤ ਸਿੰਘ) : ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਚ ਬਣੇ ਰਾਮ ਮੰਦਰ ਵਿਚ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਨੇ ਸੋਮਵਾਰ ਸਾਰੀਆਂ ਅਦਾਲਤਾਂ ਵਿਚ ਮੁਕੰਮਲ ‘ਨੋ ਵਰਕ ਡੇਅ’ ਐਲਾਨ ਦਿੱਤਾ ਹੈ। ਇਸ ਦੌਰਾਨ ਯੂ. ਟੀ. ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਅਤੇ ਜ਼ਿਲਾ ਅਦਾਲਤ ਵਿਚ ਵਕੀਲ ਕਿਸੇ ਵੀ ਕੇਸ ਦੀ ਪੇਸ਼ੀ ’ਤੇ ਨਹੀਂ ਜਾਣਗੇ।
ਇਹ ਵੀ ਪੜ੍ਹੋ : ਅੱਜ ਹੋਵੇਗੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ, ਜਾਣੋ ਸਮਾਰੋਹ 'ਚ ਕਦੋਂ ਸ਼ਾਮਿਲ ਹੋਣਗੇ PM ਮੋਦੀ
ਬਾਰ ਕੌਂਸਲ ਨੇ ਉੱਚ ਅਦਾਲਤ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆ ਸਾਰੀਆਂ ਅਦਾਲਤਾਂ ਵਿਚ ਪ੍ਰੈਕਟਿਸ ਕਰਨ ਵਾਲੇ ਵਕੀਲਾਂ ਲਈ ‘ਨੋ ਵਰਕ ਡੇਅ’ ਦਾ ਐਲਾਨ ਕੀਤਾ ਹੈ। ਬਾਰ ਕੌਂਸਲ ਚੇਅਰਮੈਨ ਅਸ਼ੋਕ ਸਿੰਗਲਾ ਵਲੋਂ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਪੂਰੇ ਦੇਸ਼ ਵਿਚ ਦੀਵਾਲੀ ਵਾਂਗ ਮਨਾਇਆ ਜਾ ਰਿਹਾ ਹੈ। ਵਕੀਲਾਂ ਦੀ ਵੀ ਇਸ ਨਾਲ ਆਸਥਾ ਜੁੜੀ ਹੋਈ ਹੈ। ਬਾਰ ਕੌਂਸਲ ਨੇ ਪੰਜਾਬ ਅਤੇ ਹਰਿਆਣਾ ਦੀ ਐਕਟਿਗ ਚੀਫ਼ ਜਸਟਿਸ ਰਿਤੂ ਬਾਹਰੀ ਨੂੰ ਵੀ ਬੇਨਤੀ ਕੀਤੀ ਹੈ ਕਿ ‘ਨੋ ਵਰਕ ਡੇਅ’ ਕਾਰਨ ਜਿਹੜੇ ਵਕੀਲ ਕੋਰਟ ਵਿਚ ਪੇਸ਼ ਨਾ ਹੋ ਸਕਣ, ਉਨ੍ਹਾਂ ਖਿਲਾਫ਼ ਹੁਕਮ ਜਾਰੀ ਨਾ ਕੀਤੇ ਜਾਣ।
ਆਯੋਧਿਆ ਵਿਚ ਭਗਵਾਨ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੈ। ਸਮਾਜ ਦੇ ਸਾਰੇ ਵਰਗਾਂ ਦੇ ਵਕੀਲਾਂ ਨੇ ਸਵੇਰ ਤੋਂ ਸ਼ਾਮ ਤਕ ਵੱਖ-ਵੱਖ ਭਜਨ, ਕੀਰਤਨ ਤੇ ਹਵਨ ਪ੍ਰੋਗਰਾਮਾਂ ਵਿਚ ਭਾਗ ਲੈਣਾ ਹੈ ਕਿਉਂਕਿ ਉਹ ਇਸ ਮੌਕੇ ਨੂੰ ਦੀਵਾਲੀ ਵਾਂਗ ਹੀ ਮਨਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8