ਬੈਂਕਾਂ ਦਾ ਕੰਮਕਾਜ ਠੱਪ, ਕਰੀਬ 3 ਲੱਖ ਅਧਿਕਾਰੀ ਮੁਜ਼ਾਹਰਿਆਂ 'ਚ (ਵੀਡੀਓ)

Friday, Dec 21, 2018 - 03:09 PM (IST)

ਚੰਡੀਗੜ੍ਹ (ਮਨਮੋਹਨ)—ਆਪਣੀਆਂ ਮੰਗਾਂ ਨੂੰ ਲੈ ਕੇ ਆਲ ਇੰਡੀਆ ਬੈਂਕ ਆਫਿਸਰ ਐਸੋਸੀਏਸ਼ਨ ਅੱਜ 1 ਦਿਨ ਦੀ ਹੜਤਾਲ 'ਤੇ ਹਨ। ਸਾਰੇ ਸਰਕਾਰੀ ਬੈਂਕਾਂ 'ਚ ਅੱਜ ਕੰਮਕਾਜ ਬਿਲਕੁੱਲ ਠੱਪ ਹੈ। ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰੰਡੀਗੜ੍ਹ ਦੇ 17 ਸੈਕਟਰ ਦੇ ਬੈਂਕ ਸਕਵੇਅਰ ਸਰਕਾਰੀ ਬੈਂਕ  ਆਫਿਸਰ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ਪੂਰੇ ਦੇਸ਼ 'ਚ ਹੋ ਰਿਹਾ ਹੈ। ਜਿਸ 'ਚ ਤਕਰੀਬਨ ਸਵਾ 3 ਲੱਖ ਬੈਂਕ ਆਫਿਸਰ ਹਿੱਸਾ ਲੈ ਰਹੇ ਹਨ। ਇਨ੍ਹਾਂ ਦੀਆਂ ਪ੍ਰਮੁੱਖ ਮੰਗਾਂ 'ਚ ਪੁਰਾਣੀ ਪੈਸ਼ਨ ਨੀਤੀ ਲਾਗੂ ਕਰਨਾ ਬੈਂਕਾਂ ਨੂੰ ਮਰਜ ਕਰਨਾ ਅਤੇ ਵੇਜ 'ਚ ਰਵੀਜਨ ਕਰਨਾ ਹੈ। ਆਉਣ ਵਾਲੇ 5 ਦਿਨਾਂ 'ਚ ਸਿਰਫ 24 ਦਸੰਬਰ ਨੂੰ ਬੈਂਕ ਖੁੱਲ੍ਹਣਗੇ ਅਤੇ ਬਾਕੀ ਜਾਂ ਤਾਂ ਛੁੱਟੀਆਂ ਰਹਿਣਗੀਆਂ ਅਤੇ 21 ਦਸੰਬਕ ਨੂੰ ਬੈਂਕਾਂ ਦੀ ਹੜਤਾਲ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਉਣ ਦੀ ਸੰਭਾਵਨਾ ਹੈ। ਆਲ ਇੰਡੀਆ ਬੈਂਕ ਆਫਿਸਰ ਐਸੋਸੀਏਸ਼ਨ ਇਸ ਪਰੇਸ਼ਾਨੀ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾ ਰਹੀ ਹੈ।


author

Shyna

Content Editor

Related News