ਬੈਂਕਾਂ ਦੀ ਹੜਤਾਲ ''ਚ ਨਿੱਤਰੇ ਸੇਵਾਮੁਕਤ ਮੁਲਾਜ਼ਮ, ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
Friday, Jan 31, 2020 - 03:05 PM (IST)

ਲੁਧਿਆਣਾ (ਨਰਿੰਦਰ) : ਅੱਜ ਦੇਸ਼ ਭਰ ਦੇ ਬੈਂਕ ਮੁਲਾਜ਼ਮ ਯੂਨੀਅਨ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਮੁਜ਼ਾਹਰੇ ਕੀਤੇ ਜਾ ਰਹੇ ਹਨ। ਬੈਂਕਿੰਗ ਖੇਤਰ ਤੋਂ ਇਲਾਵਾ ਸੇਵਾਮੁਕਤ ਹੋ ਚੁੱਕੇ ਬੈਂਕ ਅਫਸਰ ਵੀ ਹੜਤਾਲ 'ਤੇ ਹਨ। ਬੈਂਕ ਕਰਮੀਆਂ ਦਾ ਕਹਿਣਾ ਹੈ ਕਿ ਹਰ ਸਕੀਮ ਜੋ ਸਰਕਾਰ ਲਾਂਚ ਕਰਦੀ ਹੈ, ਉਹ ਬੈਂਕਿੰਗ ਰਾਹੀਂ ਹੁੰਦੀ ਹੈ ਪਰ ਸਰਕਾਰ ਨੇ ਬੈਂਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਤਨਖਾਹਾਂ 'ਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਆਰਥਿਕ ਮੰਦਹਾਲੀ ਕਰਕੇ ਉਹ ਤਨਖਾਹ ਵਧਾਉਣ ਚ ਅਸਮਰੱਥ ਹੈ। ਦੱਸ ਦੇਈਏ ਕਿ ਇਨ੍ਹਾਂ ਪ੍ਰਦਰਸ਼ਨਾਂ 'ਚ ਸੇਵਾ ਮੁਕਤ ਬੈਂਕ ਮੁਲਾਜ਼ਮ ਵੀ ਸ਼ਾਮਲ ਹੋਏ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਪੈਨਸ਼ਨ ਉਨ੍ਹਾਂ ਨੂੰ ਇੱਕ ਵਾਰ ਲੱਗਦੀ ਹੈ, ਉਹ ਸਾਰੀ ਉਮਰ ਮਿਲਦੀ ਹੈ, ਉਸ 'ਚ ਕੋਈ ਵੀ ਵਾਧਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਡੀਆਂ ਪੈਨਸ਼ਨਾਂ 'ਚ ਵੀ ਅਪਡੇਸ਼ਨ ਹੋਣੀ ਚਾਹੀਦੀ ਹੈ।