ਬੈਂਕ ਨੂੰ ਲੁੱਟਣ ਦਾ ਪਲਾਨ ਬਣਾ ਰਹੇ 6 ਨੌਜਵਾਨ ਕਾਬੂ, ਕਤਲ, ਲੁੱਟ-ਖੋਹ ਤੇ ਡਕੈਤੀ ਦੀਆਂ ਕਬੂਲੀਆਂ ਵਾਰਦਾਤਾਂ (ਵੀਡੀਓ)

Wednesday, Apr 14, 2021 - 10:05 AM (IST)

ਅੰਮ੍ਰਿਤਸਰ (ਅਰੁਣ, ਸੁਮਿਤ) - ਵੱਖ-ਵੱਖ ਸ਼ਹਿਰਾਂ ’ਚ ਪੈਟਰੋਲ ਪੰਪ ਲੁੱਟਣ, ਬਾਈਕ ਤੇ ਕਾਰਾਂ ਖੋਹਣ ਤੋਂ ਇਲਾਵਾ ਕਤਲ ਵਰਗੇ ਗੰਭੀਰ ਜ਼ੁਰਮਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਮਿਸ਼ਨਰੇਟ ਪੁਲਸ ਨੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਵਾਰਦਾਤਾਂ ’ਚ ਵਰਤੇ ਜਾਣ ਵਾਲੇ ਹਥਿਆਰ ਬਰਾਮਦ ਕੀਤੇ ਹਨ। ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਗਿਰੋਹ ਦੇ ਇਨ੍ਹਾਂ ਮੈਂਬਰਾਂ ਵੱਲੋਂ ਚੰਡੀਗੜ੍ਹ ਤੇ ਹਰਿਆਣਾ ’ਚ ਵੀ ਇਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਅਦਾਲਤ ਵਿਖੇ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਪ੍ਰੈੱਸ ਮਿਲਣੀ ਦੌਰਾਨ ਡੀ. ਸੀ. ਪੀ. ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਪੈਟਰੋਲ ਪੰਪ ਲੁੱਟਣ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਕਮਿਸ਼ਨਰ ਪੁਲਸ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਪੁਲਸ ਨੂੰ ਇਹ ਇਤਲਾਹ ਮਿਲੀ ਸੀ ਕਿ ਇਸ ਲੁਟੇਰਾ ਗਿਰੋਹ ਦੇ ਕੁਝ ਮੈਂਬਰ ਇਕੱਠੇ ਹੋ ਲੁੱਟ ਦੀ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਛਾਪਾਮਾਰੀ ਕਰਦਿਆਂ ਮੁਲਜ਼ਮ ਵਿਸ਼ਾਲ ਕੁਮਾਰ ਬਈਆ ਪੁੱਤਰ ਬ੍ਰਿਜ ਲਾਲ ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਅਕਸ਼ੈ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਾਸੀ ਫਰੈਂਡਜ਼ ਕਾਲੋਨੀ ਮਜੀਠਾ ਰੋਡ, ਜੋਬਨਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਮਜੀਠਾ ਰੋਡ, ਰਣਜੋਧ ਸਿੰਘ ਜੋਧਾ ਪੁੱਤਰ ਜਸਬੀਰ ਸਿੰਘ ਵਾਸੀ ਮਜੀਠਾ ਰੋਡ ਨੂੰ ਕਾਬੂ ਕਰ ਲਿਆ।

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਛਾਪਾਮਾਰੀ ਕਰਦਿਆਂ ਪੁਲਸ ਨੇ ਇਸ ਗਿਰੋਹ ਦੇ 2 ਹੋਰ ਮੈਂਬਰਾਂ ਜਸਪਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਗੰਡਾ ਸਿੰਘ ਵਾਲਾ ਮਜੀਠਾ ਰੋਡ ਅਤੇ ਜਸਕਰਨ ਸਿੰਘ ਪੁੱਤਰ ਉਪਕਾਰ ਸਿੰਘ ਵਾਸੀ ਮਜੀਠਾ ਰੋਡ ਨੂੰ ਗ੍ਰਿਫ਼ਤਾਰ ਕਰ ਲਿਆ। ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 2 ਪਿਸਟਲ, 3 ਦਾਤਰ, 2 ਮੋਟਰਸਾਈਕਲ ਪੁਲਸ ਨੇ ਬਰਾਮਦ ਕੀਤੇ ਹਨ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਮੌਕੇ ਤੋਂ ਦੌੜੇ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਸੂਰਜ ਵਾਸੀ ਮਜੀਠਾ ਰੋਡ, ਹਰਪ੍ਰੀਤ ਸਿੰਘ ਵਾਸੀ ਇੰਦਰਾ ਕਾਲੋਨੀ, ਮਨੀ ਸਿੰਘ ਵਾਸੀ ਮਜੀਠਾ ਰੋਡ, ਸੰਦੀਪ ਮੱਟੂ ਵਾਸੀ ਮਜੀਠਾ ਰੋਡ, ਲਵਿਸ਼ ਮੱਲ੍ਹੀ ਵਾਸੀ ਗ੍ਰੀਨ ਫ਼ੀਲਡ ਮਜੀਠਾ ਤੇ ਕਰਨ ਵਾਸੀ ਭੂਤਨਪੁਰਾ ਮਜੀਠਾ ਰੋਡ ਵਜੋਂ ਹੋਈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਕੀਤੀਆਂ ਕਈ ਅਹਿਮ ਵਾਰਦਾਤਾਂ ਦਾ ਖ਼ੁਲਾਸਾ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ - ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ, ਇਕ ਦੀ ਮੌਤ, ਦੂਜੀ ਲਾਪਤਾ

ਅੰਮ੍ਰਿਤਸਰ ਸ਼ਹਿਰ ’ਚ ਕੀਤੀਆਂ ਵਾਰਦਾਤਾਂ

. 88 ਫੁੱਟ ਸੜਕ ’ਤੇ ਜਨਾਨੀ ਦਾ ਕਤਲ।
. ਵੇਰਕਾ ਬਾਈਪਾਸ ਸਕੂਲ ਨੇੜੇ ਖੋਹਿਆ ਮੋਟਰਸਾਈਕਲ।
. ਸ਼ੁੱਕਰਚੱਕ ਨਹਿਰ ਨੇੜੇ ਖੋਹੀ ਐਕਟਿਵਾ।
. ਮਾਹਲ ਬਾਈਪਾਸ ਨੇੜਿਓਂ ਖੋਹਿਆ ਮੋਬਾਇਲ।
. ਗਲੋਬਲ ਇੰਸਟੀਚਿਊਟ ਨੇੜੇ ਖੋਹੇ 2 ਮੋਬਾਇਲ।
. ਵੇਰਕਾ ਨੇੜੇ ਪੈਟਰੋਲ ਪੰਪ ਲੁੱਟਿਆ।
. ਵਰਿੰਦਾਵਨ ਗਾਰਡਨ ਨੇੜੇ ਖੋਹੀ ਬੀਟ ਕਾਰ।
. ਵੇਰਕਾ ਨੇੜੇ ਖੋਹਿਆ ਮੋਟਰਸਾਈਕਲ।
. ਵੱਲ੍ਹਾ ਪੈਟਰੋਲ ਪੰਪ ਲੁੱਟਿਆ।
. ਨਿਰੰਕਾਰੀ ਭਵਨ ਵੱਲ੍ਹੇ ਨੇੜੇ ਖੋਹੀ ਸਵਿਫ਼ਟ ਕਾਰ।
. ਲੁਹਾਰਕਾ ਰੋਡ ਪੈਟਰੋਲ ਪੰਪ ਲੁੱਟਿਆ।
. ਦਸ਼ਮੇਸ਼ ਐਵੀਨਿਊ ਮਜੀਠਾ ਰੋਡ ਦਾਤਰ ਨਾਲ 1 ਵਿਅਕਤੀ ਨੂੰ ਕੀਤਾ ਜ਼ਖ਼ਮੀ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਅੰਮ੍ਰਿਤਸਰ ਦਿਹਾਤੀ ਦੀਆਂ ਵਾਰਦਾਤਾਂ

. ਕੱਥੂਨੰਗਲ ਪੈਟਰੋਲ ਪੰਪ ਲੁੱਟਿਆ।
. ਖਾਸਾ ਪੈਟਰੋਲ ਪੰਪ ਲੁੱਟਿਆ।
. ਮੁਰਾਦਪੁਰਾ ਪੈਟਰੋਲ ਪੰਪ ਲੁੱਟਿਆ।
. ਪਿੰਡ ਭੋਮਾ ਨੇੜੇ ਪੈਟਰੋਲ ਪੰਪ ਲੁੱਟਿਆ।
. ਚਵਿੰਡਾ ਦੇਵੀ ਪੈਟਰੋਲ ਪੰਪ ਲੁੱਟਿਆ।
. ਖਿਲਚੀਆਂ ਅਤੇ 7. ਬੱਜ਼ੂਮਾਨ, ਚੋਗਾਵਾਂ ਪੈਟਰੋਲ ਪੰਪ ਲੁੱਟਿਆ।
. ਅਜਨਾਲਾ ਨੇੜੇ ਮੋਟਰਸਾਈਕਲ ਖੋਹਿਆ।
. ਭੱਲਾ ਪਿੰਡ ਨੇੜੇ ਪੈਟਰੋਲ ਪੰਪ ਲੁੱਟਿਆ।
. ਜੰਡਿਆਲਾ ਨੇੜੇ ਪੈਟਰੋਲ ਪੰਪ ਲੁੱਟਿਆ।
. ਮੁਰਾਦਪੁਰਾ-ਸੰਗਤਪੁਰਾ ਪੈਟਰੋਲ ਪੰਪ ਲੁੱਟਿਆ, ਪਿੰਡ ਨੰਗਲੀ ’ਚ ਸਾਹਿਲ ਤੇ ਤੰਨੂ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਤਰਨਤਾਰਨ ਜ਼ਿਲ੍ਹੇ ਦੀਆਂ ਵਾਰਦਾਤ

. ਢੰਡ ਕਸੇਲ੍ਹ ਪੈਟਰੋਲ ਪੰਪ ਲੁੱਟਿਆ
. ਸੰਨ ਸਾਹਿਬ ਨੇੜੇ ਖੋਹਿਆ ਮੋਬਾਇਲ ਫ਼ੋਨ
. ਚੰਡੀਗੜ੍ਹ ਤੇ ਹਰਿਆਣਾ ’ਚ ਵੀ ਬਣਾਈ ਸੀ ਲੁੱਟ ਦੀ ਯੋਜਨਾ

ਪੜ੍ਹੋ ਇਹ ਵੀ ਖਬਰ - ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ 


author

rajwinder kaur

Content Editor

Related News