ਬੰਦੀਪ ਦੂਲੋ ਦੀ ਜ਼ੁਬਾਨ 'ਤੇ ਆਇਆ ਦਿਲ ਦਾ ਦਰਦ, ਉਗਲਿਆ ਜ਼ਹਿਰ (ਵੀਡੀਓ)
Friday, Apr 19, 2019 - 04:42 PM (IST)
ਖੰਨਾ (ਬਿਪਨ) : ਕਾਂਗਰਸੀ ਆਗੂ ਲਾਲ ਸਿੰਘ ਦੇ ਬਿਆਨ ਤੋਂ ਦੁਖੀ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬੰਦੀਪ ਸਿੰਘ ਦੂਲੋ ਦੀ ਜ਼ੁਬਾਨ 'ਤੇ ਦਿਲ ਦਾ ਦਰਦ ਆ ਗਿਆ ਹੈ। ਲਾਲ ਸਿੰਘ ਦੇ ਬਿਆਨ 'ਤੇ ਭੜਕਦਿਆਂ ਬੰਦੀਪ ਦੂਲੋ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਦੀ ਸਲਾਹ ਦਿੱਤੀ ਹੈ। ਆਪਣੀ ਮਾਂ ਹਰਬੰਸ ਕੌਰ ਦੂਲੋ ਦੇ ਆਮ ਆਦਮੀ ਪਾਰਟੀ 'ਚ ਜਾਣ 'ਤੇ ਬੋਲਦਿਆਂ ਬੰਦੀਪ ਦੂਲੋ ਨੇ ਕਿਹਾ ਕਿ ਬੀਬੀ ਦੂਲੋ ਨੇ ਸੋਚ-ਸਮਝ ਕੇ ਸਹੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਆਪਣੀ ਮਾਂ ਲਈ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਦੂਲੋ ਪਰਿਵਾਰ ਸੋਚ-ਵਿਚਾਰ ਕੇ ਅਗਲਾ ਫੈਸਲਾ ਲਵੇਗਾ। ਬੰਦੀਪ ਦੂਲੋ ਨੇ ਕਿਹਾ ਕਿ ਸਾਡੇ ਪਰਿਵਾਰ 'ਚ ਇਕੋ ਕਮੀ ਹੈ ਕਿ ਅਸੀਂ ਜੀ ਹਜ਼ੂਰੀ ਨਹੀਂ ਕਰਦੇ। ਆਪਣੀ ਹੀ ਪਾਰਟੀ 'ਤੇ ਹਮਲਾ ਬੋਲਦੇ ਹੋਏ ਬੰਦੀਪ ਦੂਲੋ ਨੇ ਕਿਹਾ ਕਿ ਕੁਝ ਸਰਮਾਏਦਾਰਾਂ ਨੇ ਉਨ੍ਹਾਂ ਦੀ ਟਿਕਟ ਕਟਵਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਨੂੰ ਵੀ ਤਾਂ ਟਿਕਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਕੈਪਟਨ ਦੇ ਹੱਥ ਹੈ ਅਤੇ ਉਹ ਕਿਸੇ ਨੂੰ ਕੁਝ ਵੀ ਦੇ ਸਕਦੇ ਹਨ।