ਪਾਕਿ : ਪੰਜਾਬ ਮੈਡੀਕਲ ਕਾਲਜ ''ਚ ਵਿਦਿਆਰਥਣਾਂ ''ਤੇ ਜੀਨ ਪਾਉਣ ''ਤੇ ਪਾਬੰਦੀ
Saturday, Jan 25, 2020 - 01:37 AM (IST)

ਲਾਹੌਰ - ਪਾਕਿਸਤਾਨ ਦੇ ਪੰਜਾਬ ਮੈਡੀਕਲ ਕਾਲਜ ਦੇ ਪ੍ਰਬੰਧਨ ਨੇ ਇਕ ਫਰਮਾਨ ਜਾਰੀ ਕਰ ਵਿਦਿਆਰਥੀਆਂ ਅਤੇ ਵਿਦਿਆਥਣਾਂ ਨੂੰ ਜੀਂਸ (ਜੀਨ) ਪਾ ਕੇ ਕਾਲਜ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਬੰਧਨ ਨੇ ਮੈਡੀਕਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਯੂਨੀਫਾਰਮ (ਵਰਦੀ) ਲਾਗੂ ਕੀਤੀ ਹੈ।
ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਇਸ ਬਾਰੇ ਵਿਚ ਕਾਲਜ ਪ੍ਰਬੰਧਨ ਵੱਲੋਂ ਜਾਰੀ ਜਾਣਕਾਰੀ ਵਿਚ ਆਖਿਆ ਗਿਆ ਹੈ ਕਿ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਜੀਂਸ ਦੇ ਨਾਲ-ਨਾਲ ਟੀ-ਸ਼ਰਟ, ਸਕਰਟ, ਜਾਗਰ ਜਿਹੀਆਂ ਚੀਜ਼ਾਂ ਨੂੰ ਪਾਉਣ 'ਤੇ ਵੀ ਸਖਤ ਮਨਾਹੀ ਹੈ।
ਜਾਣਕਾਰੀ ਵਿਚ ਆਖਿਆ ਗਿਆ ਹੈ ਕਿ 3 ਫਰਵਰੀ ਤੋਂ ਇਹ ਪਾਬੰਦੀ ਲਾਗੂ ਹੋਵੇਗੀ। ਇਸ ਤਰੀਕ ਤੋਂ ਵਿਦਿਆਰਥਣਾਂ ਨੂੰ ਚਿੱਟੀ ਸਲਵਾਰ, ਚਿੱਟੀ ਕਮੀਜ਼, ਗੁਲਾਬੀ ਦੁਪੱਟਾ ਅਤੇ ਕਾਲੇ ਰੰਗ ਦੇ ਬੂਟ ਪਾ ਕੇ ਆਉਣਾ ਹੋਵੇਗਾ। ਇਹੀਂ ਉਨ੍ਹਾਂ ਦੀ ਵਰਦੀ ਹੋਵੇਗੀ। ਵਿਦਿਆਰਥੀਆਂ ਨੂੰ ਚਿੱਟੀ ਸ਼ਲਵਾਰ, ਚਿੱਟੀ ਕਮੀਜ਼ ਜਾਂ ਚਿੱਟੀ ਸ਼ਰਟ ਜਾਂ ਗ੍ਰੇਅ ਪੈਂਟ ਪਾ ਕੇ ਮੈਡੀਕਲ ਕਾਲਜ ਪਡ਼ਾਈ ਕਰਨ ਲਈ ਆਉਣਾ ਹੋਵੇਗਾ।