ਹੁਣ ਲਾਈਸੈਂਸੀ ਹਥਿਆਰ ਵੀ ਨਹੀਂ ਲਿਜਾ ਸਕਦੇ ਨਾਲ, ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਹੁਕਮ

Saturday, Sep 28, 2024 - 04:52 PM (IST)

ਗੁਰਦਾਸਪੁਰ (ਹਰਮਨ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਸੁਰਿੰਦਰ ਸਿੰਘ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਪਾਸ ਕੀਤਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਗ੍ਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਵਿੱਚ ਪੈਂਦੇ ਅਸਲਾ ਲਾਇਸੈਂਸ ਧਾਰਕ ਆਪਣਾ-ਆਪਣਾ ਲਾਇਸੈਂਸੀ ਹਥਿਆਰ ਨਾਲ ਲਿਜਾਣ (ਕੈਰੀ ਕਰਨ) ’ਤੇ 20 ਅਕਤੂਬਰ 2024 ਤੱਕ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

 ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਜਿਨ੍ਹਾਂ ਲਾਇਸੈਂਸ ਧਾਰਕਾਂ ਨੂੰ ਸਟੇਟ ਗੌਰਮਿੰਟ ਜਾਂ ਸੈਂਟਰ ਗੌਰਮਿੰਟ ਵੱਲੋਂ ਪ੍ਰੋਟੈਕਟਿਵ ਕੀਤਾ ਗਿਆ ਹੈ, ਇਹ ਹੁਕਮ ਉਹਨਾਂ ’ਤੇ ਲਾਗੂ ਨਹੀਂ ਹੋਵੇਗਾ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 25 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ-2024 ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਚੋਣਾਂ ਦੀ ਪੋਲਿੰਗ ਮਿਤੀ 15 ਅਕਤੂਬਰ 2024 ਨੂੰ ਕਰਵਾਈ ਜਾਣੀ ਹੈ।

ਚੋਣਾਂ ਦੇ ਐਲਾਨ ਹੋਣ 'ਤੇ ਆਦਰਸ਼ ਚੋਣ ਜਾਬਤਾ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਅੰਦਰ ਪ੍ਰਭਾਵੀ ਹੋ ਚੁੱਕਾ ਹੈ, ਜਿੱਥੇ ਚੋਣਾਂ ਹੋਈਆਂ ਹਨ, ਜ਼ਿਲ੍ਹੇ ਅੰਦਰ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਵਿੱਚ ਪੈਦੇ ਲਾਇਸੈਂਸ ਧਾਰਕਾਂ ਵੱਲੋਂ ਲਾਇਸੈਂਸੀ ਹਥਿਆਰ ਨੇੜਲੇ ਪੁਲਸ ਸਟੇਸ਼ਨ ਜਾਂ ਮੰਨਜੂਰਸ਼ੁਦਾ ਅਸਲਾ ਡੀਲਰਾਂ ਪਾਸ ਜਮ੍ਹਾ ਕਰਵਾਉਣ। ਇਹ ਹੁਕਮ ਪੰਚਾਇਤੀ ਚੌਣਾਂ ਦੀ ਪ੍ਰੀਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ- ਪੱਥਰੀ ਦੇ ਇਲਾਜ ਦੌਰਾਨ ਨੌਜਵਾਨ ਦੀ ਮੌਤ ! ਡਾਕਟਰਾਂ ਨੇ ਕਿਹਾ ਜਿਊਂਦਾ ਹੈ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News