ਸਾਊਦੀ ਅਰਬ 'ਚ ਫਸੇ ਨੌਜਵਾਨ ਦਾ ਸਿਰ ਕਲਮ ਹੋਣ ਨੂੰ ਰਹਿ ਗਏ 72 ਘੰਟੇ, ਦੁਖ਼ੀ ਪਰਿਵਾਰ ਦੀ ਪੰਜਾਬੀਆਂ ਨੂੰ ਅਪੀਲ

Thursday, May 12, 2022 - 03:30 PM (IST)

ਸਾਊਦੀ ਅਰਬ 'ਚ ਫਸੇ ਨੌਜਵਾਨ ਦਾ ਸਿਰ ਕਲਮ ਹੋਣ ਨੂੰ ਰਹਿ ਗਏ 72 ਘੰਟੇ, ਦੁਖ਼ੀ ਪਰਿਵਾਰ ਦੀ ਪੰਜਾਬੀਆਂ ਨੂੰ ਅਪੀਲ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਵਿਖੇ ਮੌਤ ਦੀ ਸਜ਼ਾ ਭੁਗਤ ਰਿਹਾ ਹੈ। ਜੇਕਰ 15 ਮਈ ਤੱਕ 2 ਕਰੋੜ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ਦੇ ਸਬੰਧ 'ਚ ਬਲੱਡ ਮਨੀ 2 ਕਰੋੜ ਰੁਪਏ ਇਕੱਠੇ ਕਰਨ ਲਈ ਉਸ ਦੇ ਪਰਿਵਾਰ ਵੱਲੋਂ ਦੇਸ਼-ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸੀ। ਪਰਿਵਾਰ ਕੋਲ ਹੁਣ ਤੱਕ ਕਰੀਬ 1 ਕਰੋੜ, 86 ਲੱਖ ਰੁਪਿਆ ਇਕੱਠਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ : CM ਮਾਨ ਦੇ ਘਰ ਨੇੜੇ ਵੱਡੀ ਘਟਨਾ, ਸਰਕਾਰੀ ਸਕੂਲ 'ਚ ਚੱਲੇ ਹਥਿਆਰ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)

ਪਰਿਵਾਰਕ ਮੈਂਬਰਾਂ ਮੁਤਾਬਕ 40 ਲੱਖ ਰੁਪਏ ਸਾਊਦੀ ਅਰਬ 'ਚ ਬਲਵਿੰਦਰ ਸਿੰਘ ਦੀ ਕੰਪਨੀ ਨੇ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕੰਪਨੀ ਨੇ ਇਹ ਪੈਸਾ ਨਹੀਂ ਦਿੱਤਾ ਹੈ। ਜੇਕਰ ਕੰਪਨੀ 40 ਲੱਖ ਰੁਪਿਆ ਦੇ ਦਿੰਦੀ ਤਾਂ ਹੁਣ ਤੱਕ ਬਲੱਡ ਮਨੀ ਦੇ ਪੈਸੇ ਪੂਰੇ ਹੋ ਜਾਣੇ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਕੰਪਨੀ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੋਂ ਪੈਸਿਆਂ ਦੀ ਅਪੀਲ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਪਰ ਇਸ ਪਾਸਿਓਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਹੁਣ ਰੋਂਦੇ ਹੋਏ ਪਰਿਵਾਰ ਨੇ ਮੁੜ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਬਲਵਿੰਦਰ ਸਿੰਘ ਦਾ ਸਿਰ ਕਲਮ ਹੋਣ ਨੂੰ ਸਿਰਫ 72 ਘੰਟੇ ਰਹਿ ਗਏ ਹਨ, ਇਸ ਲਈ ਜਿੰਨਾ ਵੀ ਹੋ ਸਕੇ, ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਹੋਏ ਧਮਾਕੇ ਮਗਰੋਂ ਹੁਣ ਚੱਲੀਆਂ ਗੋਲੀਆਂ, ਸੋਹਾਣਾ ਥਾਣੇ 'ਚ ਦਰਜ ਹੋਇਆ ਕੇਸ
ਜਾਣੋ ਕੀ ਹੈ ਪੂਰਾ ਮਾਮਲਾ
ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲਣ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਸਾਲ 2008 ’ਚ ਸਾਊਦੀ ਅਰਬ ਗਿਆ ਸੀ। ਇੱਥੇ ਸਾਲ 2013 ’ਚ ਉਸ ਦੀ ਇੱਕ ਵਿਅਕਤੀ ਨਾਲ ਲੜਾਈ ਹੋ ਗਈ, ਜਿਸ ਦੀ ਮੌਤ ਹੋ ਗਈ ਸੀ। ਇਸ ਕੇਸ 'ਚ 7 ਸਾਲ ਸ਼ਜਾ ਭੁਗਤਣ ਉਪਰੰਤ ਬਲਵਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਇਹ ਜਾਣਕਾਰੀ ਮਿਲੀ ਕਿ ਹੁਣ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਉੱਥੋਂ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਦੇ ਕੇ ਰਾਜ਼ੀਨਾਮਾ ਕਰਨਾ ਪਵੇਗਾ। ਇਹ ਬਲੱਡ ਮਨੀ 2 ਕਰੋੜ ਰੁਪਏ ਹੈ, ਜੋ ਕਿ ਬਲਵਿੰਦਰ ਦੇ ਪਰਿਵਾਰ ਨੂੰ 15 ਮਈ ਤੱਕ ਦੇਣਾ ਪਵੇਗਾ, ਨਹੀਂ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪਵਿੱਤਰ ਰਿਸ਼ਤੇ ਦੀ ਲਾਜ ਭੁੱਲ ਭੂਆ ਦੀ ਕੁੜੀ 'ਤੇ ਬੇਈਮਾਨ ਹੋਇਆ ਮੁੰਡਾ, ਸਭ ਹੱਦਾਂ ਟੱਪਦਿਆਂ ਕੀਤਾ ਵੱਡਾ ਕਾਂਡ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News