ਬਲਟਾਣਾ 'ਚ ਮਾਂ ਪੁੱਤ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਲੋਕਾਂ 'ਚ ਦਹਿਸ਼ਤ

Wednesday, Jun 03, 2020 - 06:02 PM (IST)

ਬਲਟਾਣਾ 'ਚ ਮਾਂ ਪੁੱਤ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਲੋਕਾਂ 'ਚ ਦਹਿਸ਼ਤ

ਜ਼ੀਰਕਪੁਰ (ਮੇਸ਼ੀ)-ਜ਼ੀਕਰਪੁਰ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਵੀ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਬਲਟਾਣਾ ਵਿਚ ਮਾਂ ਅਤੇ ਬੇਟਾ ਦੋ ਹੋਰ ਨਵੇਂ ਪਾਜ਼ੇਵਿਟ ਕੇਸ ਆਉਣ ਕਾਰਨ ਪ੍ਰਸ਼ਾਸਨ ਦੀਆਂ ਭਾਜੜਾ ਪੈਂਦੀਆਂ ਨਜ਼ਰ ਆਈਆਂ ਹਨ। ਜਾਣਕਾਰੀ ਅਨੁਸਾਰ ਬਲਟਾਣਾ ਦੇ ਪੋਸਟ ਆਫਿਸ ਨਜ਼ਦੀਕ ਮਾਡਰਨ ਇਨਕਲੇਵ ਦੇ ਹਾਊਸ ਨੰਬਰ 20 ਵਿਚ ਰਹਿੰਦੇ ਮਾਂ ਅਤੇ ਪੁੱਤ ਜੋ ਕਿ ਦੋਵੇਂ ਹੀ ਦਿੱਲੀ ਤੋਂ ਵਾਪਸ ਆਏ ਸਨ। ਉਨ੍ਹਾਂ ਦੀ ਸਿਹਤ ਵਿਭਾਗ ਦੇ ਟੀਮ ਨੇ ਜਦੋਂ ਟੈਸਟ ਕੀਤੇ ਤਾਂ ਰਿਪੋਰਟ ਪਾਜ਼ੇਵਿਟ ਆਈ।

PunjabKesari

ਜਿਸ ਕਰਕੇ ਜਿਥੇ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੱਬਾਂ ਭਾਰ ਵਿਖਾਈ ਦਿੱਤਾ ਉਥੇ ਹੀ ਇਲਾਕੇ ਵਿਚ ਵੀ ਭਾਰੀ ਦਹਿਸ਼ਤ ਦਾ ਮਾਹੌਲ ਹੈ। ਇਸ ਗੰਭੀਰ ਸਥਿਤੀ ਦੌਰਾਨ ਜ਼ੀਰਕਪੁਰ ਪੁਲਸ ਦੀ ਨਿਗਰਾਨੀ ਹੇਠ ਇਲਾਕੇ ਨੂੰ ਸੀਲ ਕੀਤਾ ਗਿਆ ਹੈ, ਤਾਂ ਜੋ ਕੋਈ ਹੋਰ ਵਿਅਕਤੀ ਇਸ ਮਹਾਂਮਾਰੀ ਦਾ ਸ਼ਿਕਾਰ ਨਾ ਹੋ ਸਕੇ ਤੇ ਇਨ੍ਹਾਂ ਦੋਵੇਂ ਮਾਂ-ਪੁੱਤ ਦੇ ਸੰਪਰਕ ਵਾਲੇ ਵਿਅਕਤੀਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।


author

Shyna

Content Editor

Related News