ਜਥੇਦਾਰ ਦਾਦੂਵਾਲ ਦੀ ਅਗਵਾਈ ’ਚ ਹਰਿਆਣਾ ਕਮੇਟੀ ਦੇ ਵਫ਼ਦ ਨੇ ਮੁੱਖ ਮੰਤਰੀ ਹਰਿਆਣਾ ਨਾਲ ਕੀਤੀ ਮੁਲਾਕਾਤ
Tuesday, Jun 22, 2021 - 10:29 PM (IST)
ਚੰਡੀਗੜ੍ਹ : ਕਿਸਾਨੀ ਅਤੇ ਸਿੱਖ ਮੁੱਦਿਆਂ ਨੂੰ ਲੈ ਕੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੇ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ ਨਾਲ ਉਨ੍ਹਾਂ ਦੇ ਨਿਵਾਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਵਫਦ ਵਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕੇਂਦਰ ਅਤੇ ਕਿਸਾਨਾਂ ਵਿਚਾਲੇ ਰੁਕੀ ਗੱਲਬਾਤ ਨੂੰ ਮੁੜ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਜਿਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਸਲੇ ਦੇ ਹੱਲ ਲਈ ਯਤਨਸ਼ੀਲ ਹਨ। ਮਹੰਤਾਂ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਉਣ ਵੇਲੇ ਅੰਗਰੇਜ਼ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਪ੍ਰਾਪਤ ਕਰਨ ਵਾਲੇ ਜਥੇਦਾਰ ਕਰਤਾਰ ਸਿੰਘ ਝੱਬਰ ਜੋ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਿੰਡ ਹਾਬੜੀ ਹਰਿਆਣਾ ਵਿਚ ਆ ਕੇ ਵੱਸ ਗਏ ਸਨ, ਪਿੰਡ ਹਾਬੜੀ ਵਿਚ ਬਣ ਰਹੇ ਖੇਡ ਸਟੇਡੀਅਮ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖਣ ਦਾ ਵੀ ਮੰਗ ਪੱਤਰ ਦਿੱਤਾ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਨੇ ਐੱਸ. ਆਈ. ਟੀ. ’ਤੇ ਚੁੱਕੇ ਸਵਾਲ
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਚਾਂਦੀ ਦਾ ਸਿੱਕਾ ਵੀ ਮੁੱਖ ਮੰਤਰੀ ਤੋਂ ਜਾਰੀ ਕਰਵਾਇਆ ਗਿਆ। ਇਸ ਸਮੇਂ ਜਥੇਦਾਰ ਦਾਦੂਵਾਲ ਤੋਂ ਇਲਾਵਾ ਕਰਨੈਲ ਸਿੰਘ ਨਿੰਮਨਾਬਾਦ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਰਤੀਆ ਮੀਤ ਪ੍ਰਧਾਨ, ਜਸਬੀਰ ਸਿੰਘ ਭਾਟੀ ਜਨਰਲ ਸਕੱਤਰ, ਐਡਵੋਕੇਟ ਚੰਨਦੀਪ ਸਿੰਘ ਰੋਹਤਕ ਮੀਤ ਸਕੱਤਰ, ਸਤਪਾਲ ਸਿੰਘ ਰਾਮਗੜੀਆ ਪਿਹੋਵਾ, ਹਰਭਜਨ ਸਿੰਘ ਰਠੌਰ ਰੋਹਤਕ, ਗੁਰਚਰਨ ਸਿੰਘ ਚੀਮੋਂ ਫਤਿਹਾਬਾਦ, ਸਰਤਾਜ ਸਿੰਘ ਸੀਂਘੜਾ ਕਰਨਾਲ ਚਾਰੇ ਅੰਤਰਿਗ ਮੈਂਬਰ, ਜਗਤਾਰ ਸਿੰਘ ਤਾਰੀ ਕਾਲਾਂਵਾਲੀ ਮੰਡੀ ਸਿਰਸਾ, ਪਲਵਿੰਦਰ ਸਿੰਘ ਬੁੜਸ਼ਾਮ ਕਰਨਾਲ, ਮਲਕੀਤ ਸਿੰਘ ਗੁਰਾਇਆ ਪਾਣੀਪਤ, ਨਿਸ਼ਾਨ ਸਿੰਘ ਬੜਤੌਲੀ ਕੁਰੂਕਸ਼ੇਤਰ ਮੈਂਬਰ ਕਮੇਟੀ ਅਤੇ ਸਕੱਤਰ ਸਰਬਜੀਤ ਸਿੰਘ, ਯੋਗਰਾਜ ਸਿੰਘ ਝੱਬਰ ਪੋਤਰਾ ਜਥੇਦਾਰ ਕਰਤਾਰ ਸਿੰਘ ਝੱਬਰ, ਜਗਮੀਤ ਸਿੰਘ ਘੁੱਕਿਆਂਵਾਲੀ, ਨਰਿੰਦਰ ਸਿੰਘ ਕੁਲਰੀਆਂ, ਗੁਰਸੇਵਕ ਸਿੰਘ ਰੰਗੀਲਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਜਾਣ ’ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ, ਕਿਹਾ ਜਲਦ ਖੁੱਲ੍ਹਣਗੀਆਂ ਪਰਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?