ਮਾਮਲਾ ''ਆਪ'' ਵਿਧਾਇਕਾਂ ਦੀ ਦੋਹਰੀ ਵੋਟ ਦਾ : ਹਲਕੇ ''ਚੋਂ ਕੌਣ ਹੋਵੇਗਾ ਵਿਧਾਇਕ ਦਾ ਅਗਲਾ ਚਿਹਰਾ?

02/15/2018 3:55:18 AM

ਬਠਿੰਡਾ(ਵਰਮਾ)-ਜੇਕਰ ਚੋਣ ਆਯੋਗ ਦੀ ਸਿਫਾਰਿਸ਼ 'ਤੇ ਵਿਧਾਨ ਸਭਾ ਵਿਚ ਹਲਕਾ ਤਲਵੰਡੀ ਸਾਬੋ ਨਾਲ 'ਆਪ' ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਮੈਂਬਰਸ਼ਿਪ ਰੱਦ ਹੁੰਦੀ ਹੈ ਤਾਂ ਉਪ ਚੋਣ ਹੋਣਾ ਸੰਭਵ ਹੈ। ਅਜਿਹੇ ਵਿਚ ਕਾਂਗਰਸ ਤਲਵੰਡੀ ਸਾਬੋ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਮੰਤਰੀ ਰਾਜਿੰਦਰ ਕੌਰ ਭੱਠਲ, ਉਥੋਂ ਚੋਣ ਹਾਰੇ ਖੁਸ਼ਬਾਜ਼ ਜਟਾਣਾ ਤੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ 'ਤੇ ਆਪਣੀ ਪਾਰੀ ਖੇਡ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੀ ਵੀ ਤਰ੍ਹਾਂ ਆਪਣੇ ਚਹੇਤੇ ਲਾਲ ਸਿੰਘ ਨੂੰ ਵਿਧਾਨ ਸਭਾ ਵਿਚ ਲਿਆਉਣਾ ਚਾਹੀਦਾ ਹੈ, ਉੇਸ ਲਈ ਇਹ ਰਸਤਾ ਆਸਾਨ ਹੋਵੇਗਾ। ਦੂਜੇ ਪਾਸੇ ਖੁਸ਼ਬਾਜ਼ ਸਿੰਘ ਜਟਾਣਾ ਹਲਕਾ ਤਲਵੰਡੀ ਸਾਬੋ ਵਿਚ ਆਪਣੀ ਪਕੜ ਬਣਾਏ ਹੋਏ ਹਨ ਅਤੇ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਕੋਈ ਪੱਤਾ ਨਹੀਂ ਹਿਲਦਾ, ਉਹ ਵੀ ਉਪ ਚੋਣ ਦੀ ਦੌੜ ਵਿਚ ਅੱਗੇ ਦੀ ਕਤਾਰ 'ਚ ਰਹਿਣਗੇ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਆਪਣੇ ਰਾਜਨੀਤਕ ਕੈਰੀਅਰ ਨੂੰ ਬਚਾਉਣ ਲਈ ਕਾਂਗਰਸ ਹਾਈਕਮਾਨ 'ਤੇ ਤਲਵੰਡੀ ਸਾਬੋ ਤੋਂ ਟਿਕਟ ਪ੍ਰਾਪਤ ਕਰਨ ਲਈ ਜ਼ੋਰ ਲਾ ਸਕਦੀ ਹੈ।  ਮੌੜ ਮੰਡੀ ਤੋਂ ਚੋਣ ਹਾਰੇ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ ਜੋ ਤਲਵੰਡੀ ਸਾਬੋ ਨੂੰ ਆਪਣਾ ਗੜ੍ਹ ਮੰਨਦੇ ਹਨ ਉਥੋਂ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਡੇਰਾ ਮੁਖੀ ਸਿਰਸਾ ਨਜ਼ਦੀਕੀ ਰਿਸ਼ਤੇਦਾਰ ਹਰਮੰਦਰ ਸਿੰਘ ਜੱਸੀ ਨੂੰ ਬੇਸ਼ੱਕ ਡੇਰਾ ਪ੍ਰੇਮੀਆਂ ਦੀ ਵੋਟ ਤੋਂ ਹੱਥ ਧੋਣਾ ਪਵੇ ਪਰ ਤਲਵੰਡੀ ਸਾਬੋ ਤੋਂ ਉਹ ਦੋ ਵਾਰ ਚੋਣ ਲੜ ਚੁੱਕੇ ਹਨ ਅਤੇ ਉਥੇ ਆਪਣਾ ਆਧਾਰ ਵੀ ਬਣਾ ਚੁੱਕੇ ਹਨ। ਕੇਂਦਰੀ ਕਾਂਗਰਸ ਹਾਈਕਮਾਨ ਵਿਚ ਆਪਣੇ ਰਿਸ਼ਤਿਆਂ ਦੇ ਸਹਾਰੇ ਉਹ ਟਿਕਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।


Related News