ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ 'ਦਾਦੂਵਾਲ' ਨਾਲ ਸਿੱਖ ਪੰਥ ਦੇ ਮਸਲਿਆਂ 'ਤੇ ਖੁੱਲ੍ਹੀ ਗੱਲਬਾਤ (ਵੀਡੀਓ)

08/14/2020 4:00:27 PM

ਚੰਡੀਗੜ੍ਹ : ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ, ਜਿਸ ਮਗਰੋਂ ਉਨ੍ਹਾਂ ਨੇ ਸਿਖ ਪੰਥ ਦੇ ਮਸਲਿਆਂ 'ਤੇ ਪਹਿਲੀ ਵਾਰ ਖੁੱਲ੍ਹੀ ਗੱਲਬਾਤ ਕੀਤੀ ਹੈ। ਪ੍ਰਧਾਨਗੀ ਮਿਲਣ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ 'ਜਗਬਾਣੀ' ਨਾਲ ਖ਼ਾਸ ਇੰਟਰਵਿਊ ਦੌਰਾਨ ਕਿਹਾ ਕਿ ਉਹ ਪੂਰੇ ਸੰਸਾਰ ਦੇ ਸਿੱਖ ਪੰਥ ਦੇ ਮਸਲਿਆਂ ਨੂੰ ਚੁੱਕਣਗੇ।

ਇਹ ਵੀ ਪੜ੍ਹੋ : ਆਨਲਾਈਨ ਠਗੀ ਕਰਨ ਵਾਲੇ 'ਹੈਕਰਾਂ' ਦੀ ਕਰਤੂਤ ਹੈਰਾਨ ਕਰ ਦੇਵੇਗੀ, ਕਰਦੇ ਸੀ ਡਬਲ ਸ਼ਿਕਾਰ

ਗੱਲਬਾਤ ਦੌਰਾਨ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਭਾਰੀ ਬਹੁਮਤ ਦੇ ਕੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਉਹ ਸੰਗਤ ਦੇ ਸੇਵਾਦਾਰ ਹਨ, ਇਸ ਲਈ  ਉਹ ਸੰਗਤ ਦੇ ਵਚਨਾਂ 'ਤੇ ਹਮੇਸ਼ਾ ਫੁੱਲ ਚੜ੍ਹਾਉਣਗੇ। ਦਾਦੂਵਾਲ ਨੇ ਕਿਹਾ ਕਿ ਉਹ ਸਿਰਫ ਹਰਿਆਣਾ ਹੀ ਨਹੀਂ, ਸਗੋਂ ਚੰਡੀਗੜ੍ਹ, ਪੰਜਾਬ, ਹਿਮਾਚਲ, ਯੂ. ਪੀ. ਆਦਿ ਹਰੇਕ ਥਾਂ 'ਤੇ ਸਿੱਖਾਂ ਅਤੇ ਗੈਰ ਸਿੱਖਾਂ ਨਾਲ ਖੜ੍ਹੇ ਹਨ ਅਤੇ ਉਹ ਪੂਰੇ ਸੰਸਾਰ 'ਚ ਸਿੱਖ ਪੰਥ ਦੇ ਮੁੱਦਿਆਂ ਬਾਰੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਨਗੇ।

ਇਹ ਵੀ ਪੜ੍ਹੋ : ਮੰਗਣੀ ਕਰਵਾ ਕੁੜੀ ਨੇ ਤੋੜਿਆ ਰਿਸ਼ਤਾ, ਨੌਜਵਾਨ ਸਹਿਣ ਨਾ ਕਰ ਸਕਿਆ ਬੇਵਫ਼ਾਈ ਤਾਂ...

ਉਨ੍ਹਾਂ ਕਿਹਾ ਕਿ ਦਿੱਲੀ 'ਚ ਪੁਲਸ ਵੱਲੋਂ ਸਿੱਖ ਵਿਅਕਤੀ 'ਤੇ ਤਸ਼ੱਦਦ ਢਾਹਿਆ ਗਿਆ ਸੀ ਤਾਂ ਉਹ ਉੱਥੇ ਵੀ ਪਹੁੰਚ ਗਏ। ਇਸ ਤੋਂ ਇਲਾਵਾ ਯੂ. ਪੀ. 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਂਟ ਕਰਨ ਦੇ ਮਾਮਲੇ ਸੰਬਧੀ ਉਹ ਦਿੱਲੀ ਵੀ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 2014 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ...ਤੇ ਇਸ ਸਾਲ 'ਫ਼ੌਜ' ਦੀ ਭਰਤੀ ਤੋਂ ਖੁੰਝ ਜਾਣਗੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ


Babita

Content Editor

Related News