ਸੰਤ ਸੀਚੇਵਾਲ ਦੇ ਯਤਨਾਂ ਸਦਕਾ 5 ਸਾਲਾਂ ਬਾਅਦ ਮਨੀਲਾ ਦੀ ਜੇਲ੍ਹ ’ਚੋਂ ਬਲਦੇਵ ਸਿੰਘ ਪਰਤਿਆ ਘਰ
Monday, Sep 25, 2023 - 01:15 PM (IST)
ਸੁਲਤਾਨਪੁਰ ਲੋਧੀ (ਧੀਰ)-ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ 5 ਸਾਲਾਂ ਬਾਅਦ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਤਨ ਵਾਪਸੀ ਹੋ ਗਈ ਹੈ। ਸਾਲ 2018 ’ਚ 15 ਦਿਨ ਲਈ ਟੂਰਸਿਟ ਵੀਜ਼ੇ ’ਤੇ ਗਏ ਬਲਦੇਵ ਸਿੰਘ ਨੂੰ ਉੱਥੇ ਦੀ ਇਮੀਗਰੇਸ਼ਨ ਤੇ ਪੁਲਸ ਵੱਲੋਂ ਉਸ ਦੀ ਭਾਰਤ ਵਾਪਸੀ ਸਮੇਂ ਹੀ ਉਸ ਨੂੰ ਏਅਰਪੋਰਟ ਤੋਂ ਜਹਾਜ਼ ’ਚੋਂ ਉਤਾਰ ਲਿਆ ਗਿਆ ਸੀ। ਉਨ੍ਹਾਂ ਵੱਲੋਂ ਕਿਸੇ ਹੋਰ ਬਲਦੇਵ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਦੋਸ਼ਾਂ ਦੇ ਆਧਾਰ ਉਸ ਨੂੰ 2 ਮਾਮਲਿਆਂ ਦੇ ਦੋਸ਼ਾਂ ’ਚ ਫੜ ਲਿਆ ਗਿਆ ਸੀ। ਉਸ ਨੂੰ ਨਹੀਂ ਸੀ ਪਤਾ ਕਿ ਪੇਸ਼ੀ ਸਮੇਂ ਉਸ ਵੱਲੋਂ ਆਪਣੇ ਨਾਮ ਨੂੰ ਸੁਣ ਕੇ ਉਸ ਵੱਲੋਂ ਇਕ ਹਾਂ ’ਚ ਹਿਲਾਏ ਸਿਰ ਨੇ ਉਸ ਦੇ ਇਸ 15 ਦਿਨਾਂ ਦੇ ਸਫ਼ਰ ਨੂੰ 5 ਸਾਲਾਂ ਦੀ ਜੇਲ੍ਹ ’ਚ ਬਦਲ ਦੇਣਗੇ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ
ਉੱਥੋਂ ਦੀ ਭਾਸ਼ਾ ਨਾ ਆਉਣ ਕਾਰਨ ਉਸ ਵੱਲੋਂ ਅਣਜਾਣੇ ਵਿਚ ਕਬੂਲੇ ਗਏ ਇਸ ਜ਼ੁਰਮ ਨੇ ਉਸ ਨੂੰ ਬੇਗੁਨਾਹ ਹੁੰਦਆਂ ਹੋਇਆ ਵੀ ਸਜ਼ਾ ਦਾ ਭਾਗੀ ਬਣਾ ਦਿੱਤਾ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਹ ਸਾਰਾ ਕੁਝ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ ਗਈ। ਜਿਸ ਸਦਕਾ ਉਹ ਅੱਜ 5 ਸਾਲਾਂ ਬਾਅਦ ਮੁੜ ਤੋਂ ਆਪਣੇ ਪਰਿਵਾਰ ਵਿਚ ਤਾਂ ਮੁੜ ਆਇਆ ਹੈ ਪਰ ਇਸ ਸਦਮੇ ਨੇ ਉਸ ਦੀ ਮਾਨਸਿਕ ਸਥਿਤੀ ਉਪਰ ਅਜਿਹਾ ਪ੍ਰਭਾਵ ਪਾਇਆ ਹੈ ਕਿ ਉਸ ਲਈ ਸਹੀ ਤਰ੍ਹਾਂ ਨਾਲ ਕੁਝ ਵੀ ਦੱਸਣਾ ਬਹੁਤ ਮੁਸ਼ਕਿਲ ਹੈ। ਬਲਦੇਵ ਸਿੰਘ ਨੂੰ ਇਹ ਵੀ ਯਾਦ ਨਹੀ ਸੀ ਕਿ ਉਹ ਕਿੰਨਾ ਸਮਾਂ ਤੱਕ ਉਹ ਉੱਥੇ ਜੇਲ੍ਹ ’ਚ ਰਹੇ ਸੀ।
ਐਤਵਾਰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਬਲਦੇਵ ਸਿੰਘ ਦੇ ਨਾਲ ਆਏ ਉਸ ਦੇ ਲੜਕੇ ਅਤੇ ਲੜਕੀ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਵੱਲੋਂ ਮਨੀਲਾ ਵਿਚਲੀ ਭਾਰਤੀ ਦੂਤਾਵਾਸ ਤੇ ਪ੍ਰਵਾਸੀ ਭਾਰਤੀ ਜਗਮੋਹਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਹੀ ਬਲਦੇਵ ਸਿੰਘ ਦੀ ਘਰ ਵਾਪਸੀ ਹੋਈ ਹੈ।
ਇਹ ਵੀ ਪੜ੍ਹੋ- 'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ