ਬਲਦੇਵ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਰਾਹੀ ਚੌਧਰੀ ਪਰਿਵਾਰ ਨੂੰ ਲਿਆ ਲੰਮੇ ਹੱਥੀਂ

Friday, Nov 10, 2017 - 03:37 PM (IST)


ਗੋਰਾਇਆ  - ਹਲਕਾ ਫਿਲੋਰ ਦੇ ਐੱਮ. ਐੱਲ. ਏ. ਬਲਦੇਵ ਸਿੰਘ ਖਹਿਰਾ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਨੇ ਚੌਧਰੀ ਪਰਿਵਾਰ ਨੂੰ ਲੰਮੇ ਹੱਥੀ ਲਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 3 ਵਾਰ ਹਲਕਾ ਫਿਲੌਰ ਦੀ ਜਨਤਾ ਨੇ ਚੌਧਰੀ ਪਰਿਵਾਰ ਨੂੰ ਨਾਕਾਰਿਆਂ ਹੈ। ਚੌਧਰੀ ਪਰਿਵਾਰ ਦੀ ਸਰਵਪ੍ਰਥੀ ਨਾਲ ਹਲਕਾ ਫਿਲੌਰ 'ਚ ਨਸ਼ਾ ਲੁਟੇਰੇ, ਗੁੰਡਾਗਰਦੀ ਦੀ ਮਾਤਰਾ ਜ਼ਿਆਦਾ ਮਾਤਰਾ 'ਚ ਵੱਧ ਗਈ ਹੈ। ਇਸ ਸੱਭ ਨੂੰ ਰੋਕਣ ਲਈ 21 ਨਵੰਬਰ ਨੂੰ ਫਿਲੌਰ 'ਚ ਧਰਨਾ ਦਿੱਤਾ ਜਾਵੇਗਾ। ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਹਾਰਿਆਂ ਹੋਇਆ ਚੌਧਰੀ ਹੱਲੇ ਤੱਕ ਵੀ. ਆਈ. ਪੀ. ਸਭਿਆਚਾਰ ਨੂੰ ਖਤਮ ਨਹੀਂ ਕਰ ਰਿਹਾ। ਉਹ ਆਪਣੇ ਨਾਲ ਹਮੇਸ਼ਾ ਹੀ ਗੰਨ ਮੈਨ ਨਾਲ ਲੈ ਕੇ ਬਾਹਰ ਜਾਂਦਾ ਹੈ।


Related News