ਕੋਵਿਡ-19 ਦੀ ਟੈਸਟਿੰਗ ਲਈ 10 ਟੂਰਨਾਟ ਮਸ਼ੀਨਾਂ ਸਥਾਪਤ ਹੋ ਰਹੀਆਂ : ਸਿੱਧੂ

Wednesday, Jun 10, 2020 - 09:27 AM (IST)

ਕੋਵਿਡ-19 ਦੀ ਟੈਸਟਿੰਗ ਲਈ 10 ਟੂਰਨਾਟ ਮਸ਼ੀਨਾਂ ਸਥਾਪਤ ਹੋ ਰਹੀਆਂ : ਸਿੱਧੂ

ਚੰਡੀਗੜ੍ਹ : ਜ਼ਿਲ੍ਹਾ ਹਸਪਤਾਲਾਂ (ਡੀ. ਐਚ.) ਵਿਖੇ ਤੁਰੰਤ ਕੋਰੋਨਾ ਵਾਇਰਸ ਟੈਸਟ ਕੀਤੇ ਜਾਣ ਨੂੰ ਧਿਆਨ 'ਚ ਰੱਖਦਿਆਂ ਸ਼ੱਕੀ ਪਾਏ ਜਾਣ ਵਾਲੇ ਫਰੰਟ ਲਾਈਨ ਵਰਕਰਾਂ, ਬੀਮਾਰ ਮਰੀਜ਼ਾਂ ਅਤੇ ਅਮਰਜੈਂਸੀ ਸਰਜਰੀਆਂ, ਡਾਈਲਿਸਿਸ ਆਦਿ ਦੇ ਇਲਾਜ ਦੇ ਬਿਹਤਰ ਪ੍ਰਬੰਧਾਂ ਵਾਸਤੇ ਪੰਜਾਬ ਸਰਕਾਰ 10 ਟਰੂਨਾਟ ਮਸ਼ੀਨਾਂ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ 'ਚ ਕੀਤਾ।

ਇਹ ਵੀ ਪੜ੍ਹੋ : ਕਾਰ ਤੇ ਤੇਲ ਦੇ ਟੈਂਕਰ ਦੀ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਟਰੂਨਾਟ ਮਸ਼ੀਨ ਸਿਰਫ਼ ਨੈਗੇਟਿਵ ਟੈਸਟਾਂ ਦੀ ਪੁਸ਼ਟੀ ਕਰਦੀ ਹੈ ਅਤੇ ਪਾਜ਼ੇਟਿਵ ਨਤੀਜਿਆਂ ਲਈ ਆਰ. ਟੀ.-ਪੀ. ਸੀ.ਆਰ. ਰਾਹੀਂ ਮੁੜ ਪੁਸ਼ਟੀ ਕਰਨ ਦੀ ਲੋੜ ਪੈਂਦੀ ਹੈ ਪਰ ਹਾਲ ਹੀ 'ਚ ਆਈ. ਸੀ. ਐਮ. ਆਰ. ਨੇ ਟਰੂਨਾਟ ਮਸ਼ੀਨ ਦੇ ਪਾਜ਼ੇਟਿਵ ਟੈਸਟਾਂ ਦੀ ਜਾਂਚ ਦੀ ਪੁਸ਼ਟੀ ਟਰੂਨਾਟ ਮਸ਼ੀਨ ਰਾਹੀਂ ਹੀ ਦੂਜੇ ਪੜਾਅ ਦਾ ਟੈਸਟ ਕਰਕੇ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ। ਇਸ ਮੰਤਵ ਲਈ ਸਰਕਾਰੀ ਹਸਪਤਾਲਾਂ ਜਿੱਥੇ ਅਜਿਹੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ, 'ਚ ਕੋਰੋਨਾ ਟੈਸਟ ਕਰਨ ਲਈ ਵਿਸ਼ੇਸ਼ ਚਿੱਪਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਕਿਤੇ ਖਾਲਿਸਤਾਨ ਦਾ ਮੁੱਦਾ ਦੋ-ਫਾੜ ਨਾ ਕਰ ਦੇਵੇ 'ਅਕਾਲੀ-ਭਾਜਪਾ ਗਠਜੋੜ'

ਫਿਰ ਆਰ. ਟੀ.-ਪੀ. ਸੀ. ਆਰ. ਰਾਹੀਂ ਪਾਜ਼ੇਟਿਵ ਨਤੀਜਿਆਂ ਦੀ ਪੁਸ਼ਟੀ ਲਈ ਨਮੂਨੇ ਭੇਜਣਾ ਜ਼ਰੂਰੀ ਨਹੀਂ ਹੋਵੇਗਾ। ਇਸ ਵੇਲੇ ਜ਼ਿਲ੍ਹਾ ਹਸਪਤਾਲ ਲੁਧਿਆਣਾ, ਜਲੰਧਰ, ਮਾਨਸਾ, ਬਰਨਾਲਾ ਅਤੇ ਪਠਾਨਕੋਟ ਵਿਖੇ 5 ਟਰੂਨਾਟ ਮਸ਼ੀਨਾਂ ਪਹਿਲਾਂ ਹੀ ਸਥਾਪਤ ਹਨ, ਜਦੋਂ ਕਿ 10 ਹੋਰ ਮਸ਼ੀਨਾਂ ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ, ਹੁਸਆਿਰਪੁਰ, ਕਪੂਰਥਲਾ, ਮੋਗਾ, ਮੁਕਤਸਰ ਸਾਹਿਬ, ਐਸ. ਬੀ.ਐੱਸ. ਨਗਰ, ਰੋਪੜ ਅਤੇ ਸੰਗਰੂਰ ਵਿਖੇ ਲਗਾਈਆਂ ਜਾਣਗੀਆਂ।
ਟਰੂਨਾਟ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜ ਪ੍ਰਣਾਲੀ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਟਰੂਨਾਟ ਮਸ਼ੀਨਾਂ ਲਈ ਏ. ਸੀ. ਜਾਂ ਵਿਸ਼ੇਸ਼ ਬਾਇਓ-ਸੇਫਟੀ ਕੈਬਨਿਟ ਦੀ ਲੋੜ ਨਹੀਂ ਹੈ, ਇਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਵੀ ਆਸਾਨੀ ਨਾਲ ਸਥਾਪਤ ਕੀਤਾ ਜਾ ਸਕਦਾ ਹੈ। ਇੱਕ ਟਰੂਨਾਟ ਮਸ਼ੀਨ 'ਤੇ ਇੱਕ ਸਮੇਂ ਕੋਵਿਡ-19 ਦਾ ਟੈਸਟ ਕਰਨ ਲਈ ਇੱਕ ਘੰਟਾ ਲੱਗ ਸਕਦਾ ਹੈ। ਇੱਕ ਤੈਅ ਸਮੇਂ 'ਚ ਦੋ ਨਮੂਨਿਆਂ ਦੀ ਇੱਕੋ ਸਮੇਂ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੂਨਾਟ ਮਸ਼ੀਨਾਂ ਤੋਂ ਇਲਾਵਾ, ਕੋਵਿਡ-19 ਦੀ ਟੈਸਟਿੰਗ ਲਈ ਪਟਿਆਲਾ ਦੇ ਟੀ. ਬੀ. ਹਸਪਤਾਲ ਅਤੇ ਜੀ. ਐਮ. ਸੀ. ਫਰੀਦਕੋਟ ਵਿਖੇ ਇੱਕ-ਇੱਕ ਸੀ. ਬੀ. ਨਾਟ ਮਸ਼ੀਨ ਵੀ ਸਥਾਪਤ ਹੈ, ਜਿਸ ਰਾਹੀਂ ਇੱਕ ਘੰਟੇ 'ਚ 4 ਨਮੂਨਿਆਂ ਦੀ ਇੱਕੋ ਸਮੇਂ ਜਾਂਚ ਕੀਤੀ ਜਾ ਸਕਦੀ ਹੈ ਪਰ ਇਸ ਲਈ ਏ. ਸੀ. ਅਤੇ ਵਿਸ਼ੇਸ਼ ਬਾਇਓ-ਸੇਫਟੀ ਕੈਬਨਿਟ ਦੀ ਲੋੜ ਹੈ।  
ਰੋਜ਼ਾਨਾ ਹੋਣ ਵਾਲੀਆਂ ਟੈਸਟਿੰਗ ਦੇ 'ਚ ਵਾਧਾ ਕਰਦੇ ਹੋਏ ਟਰੂਨਾਟ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰਨ ਦੇ ਲਈ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਮਸ਼ੀਨਾਂ ਲਈ  ਮਾਈਕਰੋ ਬਾਇਓਲੋਜਿਸਟ/ਪੈਥੋਲੋਜਿਸਟ/ਮੈਡੀਕਲ ਅਫਸਰ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ।
 


author

Babita

Content Editor

Related News