ਪੰਜਾਬ ਅੰਦਰ ਕੋਰੋਨਾ ਦੇ ਕਹਿਰ ''ਚ ਖੁਸ਼ੀਆਂ ਦੀ ਦਸਤਕ, ਲੁਧਿਆਣਾ ਸਭ ਤੋਂ ਅੱਗੇ

04/24/2020 1:08:24 PM

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਇਸ ਸਮੇਂ ਪੰਜਾਬ ਨੂੰ ਬੁਰੀ ਤਰ੍ਹਾਂ ਆਪਣੇ ਲਪੇਟੇ 'ਚ ਲਿਆ ਹੋਇਆ ਹੈ ਅਤੇ ਦਿਨੋਂ-ਦਿਨ ਸੂਬੇ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਅੰਦਰ ਕੋਰੋਨੇ ਦੇ ਕਹਿਰ ਦੌਰਾਨ ਹੀ ਮਾਰਚ ਮਹੀਨੇ ਖੁਸ਼ੀਆਂ ਨੇ ਦਸਤਕ ਦਿੱਤੀ ਹੀ, ਜਿਸ ਦੀ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਦਿੱਤੀ ਗਈ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਮਾਰਚ ਮਹੀਨੇ ਪੰਜਾਬ 'ਚ 25,000 ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਮਾਰਚ ਮਹੀਨੇ 'ਚਤਾਲਾਬੰਦੀ/ਲਾਕ ਡਾਊਨ ਦੇ ਬਾਵਜੂਦ ਕਰੀਬ 32,000 ਗਰਭਵਤੀ ਔਰਤਾਂ ਨੂੰ ਐਨਟੈਨੀਟਲ (ਜਨਮ-ਪੂਰਵ) ਚੈੱਕ-ਅਪ ਲਈ ਰਜਿਸਟਰ ਕੀਤਾ ਗਿਆ ਅਤੇ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਦੋਵਾਂ ਹਸਪਤਾਲਾਂ 'ਚ 25,000 ਜਣੇਪੇ ਕੀਤੇ ਗਏ। ਸਿਹਤ ਮੰਤਰੀ ਨੇ ਇੱਕ ਪ੍ਰੈਸ ਬਿਆਨ 'ਚ ਦੱਸਿਆ ਕਿ ਕਰੀਬ 99 ਫ਼ੀਸਦੀ ਜਣੇਪੇ ਸੰਸਥਾਵਾਂ 'ਚ ਕੀਤੇ ਗਏ ਹਨ, ਜਿਨ੍ਹਾਂ 'ਚੋਂ 58 ਫ਼ੀਸਦੀ ਸਰਕਾਰੀ ਹਸਪਤਾਲਾਂ 'ਚ ਅਤੇ 41 ਫ਼ੀਸਦੀ ਨਿੱਜੀ ਖੇਤਰ 'ਚ ਹੋਏ ਹਨ। ਸੂਬੇ ਦੇ ਸਭ ਤੋਂ ਵੱਧ 3000 ਜਣੇਪੇ ਜ਼ਿਲ੍ਹਾ ਲੁਧਿਆਣਾ 'ਚ ਹੋਏ, ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 2550, ਪਟਿਆਲਾ 'ਚ 2000, ਬਠਿੰਡਾ 'ਚ 1690, ਗੁਰਦਾਸਪੁਰ 'ਚ 1330, ਸੰਗਰੂਰ 'ਚ 1300 ਅਤੇ ਹੁਸ਼ਿਆਰਪੁਰ 'ਚ 1300 ਜਣੇਪੇ ਕੀਤੇ ਗਏ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ, ਇਕ ਹੋਰ ਪਾਜ਼ੇਟਿਵ ਕੇਸ ਆਇਆ ਸਾਹਮਣੇ

PunjabKesari
ਸੂਬੇ 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਸਬੰਧੀ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ -19 ਦਾ ਪਹਿਲਾ ਕੇਸ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ 'ਚ ਮਾਰਚ ਦੇ ਅੱਧ 'ਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਸਾਰੇ ਪੰਜਾਬ 'ਚ ਕਰਫਿਊ ਲਗਾ ਦਿੱਤਾ ਗਿਆ ਸੀ ਪਰ ਸਾਰੇ ਸਿਵਲ ਸਰਜਨਾਂ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਸਨ ਕਿ ਗਰਭਵਤੀ ਮਹਿਲਾਵਾਂ, ਨਵਜੰਮੇ ਬੱਚਿਆਂ ਅਤੇ ਬੱਚਿਆਂ ਨੂੰ ਮੌਜੂਦਾ ਲਾਕ ਡਾਊਨ ਅਤੇ ਕਰਫਿਊ ਕਾਰਨ ਕੋਈ ਪਰੇਸ਼ਾਨੀ ਨਾ ਹੋਵੇ। ਇਸ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਗਰਭਵਤੀ ਮਹਿਲਾਵਾਂ, ਉੱਚ ਖਤਰੇ ਵਾਲੀਆਂ ਗਰਭ ਅਵਸਥਾਵਾਂ, ਨਵਜੰਮੇ ਬੱਚਿਆਂ ਅਤੇ ਬੱਚਿਆਂ ਲਈ 24 ਘੰਟੇ ਐਮ. ਸੀ. ਐਚ. ਅਤੇ ਟੀਕਾਕਰਣ ਦੀਆਂ ਜ਼ਰੂਰੀ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਕੈਪਟਨ ਦਾ ਵੱਡਾ ਬਿਆਨ, ਕੋਵਿਡ-19 ਨਾਲ ਹੋਣ ਵਾਲੀ ਮੌਤ ਦੀ ਵੀ ਹੋਵੇ ਜਾਂਚ
ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਲਈ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਿਹਤ ਮੰਤਰੀ ਨੇ ਆਦੇਸ਼ ਜਾਰੀ ਕੀਤੇ ਹਨ ਕਿ ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਸਾਰੇ ਪ੍ਰਾਈਵੇਟ ਹਸਪਤਾਲ ਹੁਣ ਗਰਭਵਤੀ ਮਹਿਲਾਵਾਂ ਨੂੰ ਸਜ਼ੇਰੀਅਨ ਡਿਲੀਵਰੀ, ਹਾਈ ਰਿਸਕ ਡਿਲੀਵਰੀ, ਨਾਰਮਲ ਡਿਲਿਵਰੀ ਅਤੇ ਸਜ਼ੇਰੀਅਨ ਹਿਸਟ੍ਰੈਕਟੋਮੀ ਲਈ ਦਾਖ਼ਲ ਕਰ ਸਕਦੇ ਹਨ। ਇਸ ਲਈ ਸਰਕਾਰੀ ਹਸਪਤਾਲਾਂ ਤੋਂ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੋਵੇਗੀ। ਡਾ. ਪ੍ਰਭਦੀਪ ਕੌਰ ਜੌਹਲ, ਡਾਇਰੈਕਟਰ ਪਰਿਵਾਰ ਭਲਾਈ ਨੇ ਵੀ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਭੇਜ ਕੇ ਕਿਹਾ ਹੈ ਕਿ ਸਾਰੀਆਂ ਜ਼ਰੂਰੀ ਉੱਚ ਤਰਜੀਹ ਵਾਲੀਆਂ ਗ਼ੈਰ-ਕੋਵਿਡ ਸੇਵਾਵਾਂ ਜਿਵੇਂ ਕਿ ਐਮ. ਸੀ. ਐਚ. ਟੀਕਾਕਰਨ ਅਤੇ ਪਰਿਵਾਰ ਨਿਯੋਜਨ ਸਬੰਧੀ ਮੌਜੂਦਾ ਸਥਿਤੀ ਕਾਰਨ ਪਰੇਸ਼ਾਨੀ ਨਾ ਹੋਣਾ ਯਕੀਨੀ ਕਰਨ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਤੋਂ ਦੂਜੀ ਔਰਤ ਨੇ ਵੀ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਤੋਂ ਮਿਲੀ ਛੁੱਟੀ


Babita

Content Editor

Related News