ਮੋਹਾਲੀ ਨੂੰ ਸੈਨੇਟਾਈਜ਼ ਕਰਨ ਲਈ ਸਿਹਤ ਮੰਤਰੀ ਵਲੋਂ ਵੱਡਾ ਟੈਂਕਰ ਰਵਾਨਾ

Friday, Apr 24, 2020 - 12:18 PM (IST)

ਮੋਹਾਲੀ ਨੂੰ ਸੈਨੇਟਾਈਜ਼ ਕਰਨ ਲਈ ਸਿਹਤ ਮੰਤਰੀ ਵਲੋਂ ਵੱਡਾ ਟੈਂਕਰ ਰਵਾਨਾ

ਮੋਹਾਲੀ (ਨਿਆਮੀਆਂ) : ਦੇਸ਼ ਭਰ ਵਿਚ ਫੈਲ ਚੁੱਕੀ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਤੋਂ ਪੰਜਾਬ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਗ ਦੀ ਅਗਵਾਈ 'ਚ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਵਿਚਾਰ ਮੋਹਾਲੀ ਸ਼ਹਿਰ 'ਚ ਸੈਨੇਟਾਈਜ਼ੇਸ਼ਨ ਕਰਨ ਲਈ ਲਿਆਂਦੇ ਗਏ ਵੱਡੇ ਟੈਂਕਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਮਹਾਂਮਾਰੀ ਨਾਲ ਜੰਗ ਬੜੇ ਤਕੜੇ ਢੰਗ ਨਾਲ ਲੜ ਰਹੀ ਹੈ, ਉੱਥੇ ਹੀ ਲਾਕ ਡਾਊਨ ਕਾਰਨ ਪ੍ਰਭਾਵਿਤ ਹੋ ਰਹੀ ਗਰੀਬ ਜਨਤਾ ਨੂੰ ਰਾਸ਼ਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ 40 ਹਜ਼ਾਰ ਲੀਟਰ ਦੀ ਸਮਰੱਥਾ ਵਾਲਾ ਇਹ ਵੱਡਾ ਟੈਂਕਰ ਸਾਬਕਾ ਮੰਤਰੀ ਪੰਜਾਬ ਅਤੇ ਹਲਕਾ ਕਪੂਰਥਲਾ ਤੋਂ ਐਮ. ਐਲ. ਏ. ਰਾਣਾ ਗੁਰਜੀਤ ਸਿੰਘ ਵਲੋਂ ਭੇਜਿਆ ਗਿਆ ਹੈ। ਇਸ ਮੌਕੇ ਡਾ. ਰਾਜ ਕੁਮਾਰ ਵੇਰਕਾ ਚੇਅਰਮੈਨ, ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਕਮਲ ਕੁਮਾਰ ਗਰਗ, ਅਮਰਜੀਤ ਸਿੰਘ ਜੀਤੀ ਸਿੱਧੂ, ਰਿਸ਼ਭ ਜੈਨ ਸੀਨੀਅਰ ਡਿਪਟੀ ਮੇਅਰ ਮੋਹਾਲੀ, ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ, ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਸਿਟੀ ਕਾਂਗਰਸ, ਕੁਲਜੀਤ ਸਿੰਘ ਬੇਦੀ ਕੌਂਸਲਰ, ਅਮਰੀਕ ਸਿੰਘ ਸੋਮਲ, ਜਸਬੀਰ ਸਿੰਘ ਮਣਕੂ ਅਤੇ ਹੋਰ ਹਾਜ਼ਰ ਸਨ।


author

Babita

Content Editor

Related News