ਵੱਡੀ ਖ਼ਬਰ : ਨਹੀਂ ਰਹੇ ਦਿੱਗਜ਼ ਖਿਡਾਰੀ 'ਬਲਬੀਰ ਸਿੰਘ ਜੂਨੀਅਰ', ਚੰਡੀਗੜ੍ਹ ਵਿਖੇ ਲਏ ਆਖ਼ਰੀ ਸਾਹ

Monday, Apr 12, 2021 - 03:38 PM (IST)

ਚੰਡੀਗੜ੍ਹ (ਲਲਨ) : ਸਾਬਕਾ ਹਾਕੀ ਖਿਡਾਰੀ ਅਤੇ ਏਸ਼ੀਅਨ ਖੇਡਾਂ 'ਚ ਚਾਂਦੀ ਤਮਗਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਜੂਨੀਅਰ ਦਾ ਦਿਹਾਂਤ ਹੋ ਗਿਆ ਹੈ। ਬਲਬੀਰ ਸਿੰਘ ਜੂਨੀਅਰ 89 ਸਾਲਾਂ ਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਬਲਬੀਰ ਸਿੰਘ ਚੰਡੀਗੜ੍ਹ ਦੇ ਸੈਕਟਰ-34 ਸਥਿਤ ਘਰ 'ਚ ਰਹਿੰਦੇ ਸਨ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਬਲਬੀਰ ਸਿੰਘ ਆਪਣੇ ਪਿੱਛੇ 2 ਬੱਚੇ ਛੱਡ ਗਏ ਹਨ, ਜਿਨ੍ਹਾਂ 'ਚ ਇਕ ਪੁੱਤਰ ਅਤੇ ਇਕ ਧੀ ਹੈ। ਪੁੱਤਰ ਹਰਮਨਜੀਤ ਕੈਨੇਡਾ 'ਚ ਰਹਿੰਦਾ ਹੈ, ਜਦੋਂ ਕਿ ਧੀ ਮਨਦੀਪ ਅਮਰੀਕਾ 'ਚ ਰਹਿੰਦੀ ਹੈ। ਪਿਤਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਧੀ ਆ ਗਈ ਪਰ ਪੁੱਤਰ ਨਹੀਂ ਪਹੁੰਚ ਸਕਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮੋਹਾਲੀ ਦੇ ਨਵੇਂ ਮੇਅਰ ਬਣੇ ਸਿਹਤ ਮੰਤਰੀ ਦੇ ਭਰਾ 'ਅਮਰਜੀਤ ਸਿੰਘ ਜੀਤੀ ਸਿੱਧੂ'
ਸਿਰਫ ਛੇ ਸਾਲ ਦੀ ਉਮਰ ਤੋਂ ਹੀ ਹਾਕੀ ਸਟਿੱਕ ਫੜ੍ਹਨ ਵਾਲੇ ਬਲਬੀਰ ਸਿੰਘ ਜੂਨੀਅਰ ਰਾਸ਼ਟਰੀ ਹਾਕੀ ਦਾ ਇਕ ਮਸ਼ਹੂਰ ਚਿਹਰਾ ਸਨ। ਉਹ ਇੱਕ ਮੇਜਰ ਦੇ ਤੌਰ 'ਤੇ 1984 ਵਿੱਚ ਫ਼ੌਜ ਤੋਂ ਰਿਟਾਇਰ ਹੋਏ ਸੀ। ਉਨ੍ਹਾਂ ਭਾਰਤੀ ਰੇਲਵੇ ਨੂੰ ਹਾਕੀ ਦੀਆਂ ਸਿਖ਼ਰਾਂ 'ਤੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਕਾਰਨ 1957 ਤੋਂ 1959 ਤੱਕ ਦੀ ਰੇਲਵੇ ਟੀਮ ਰਾਸ਼ਟਰੀ ਚੈਂਪੀਅਨ ਸੀ।

ਇਹ ਵੀ ਪੜ੍ਹੋ : ਪੰਜਾਬ ਦੀ 'ਵੇਰਕਾ ਲੱਸੀ' ਦੀ ਸ਼ੌਕੀਨ Indian Army, ਸਰਹੱਦਾਂ 'ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)
ਡੀ. ਏ. ਵੀ. ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਬਲਬੀਰ ਜੂਨੀਅਰ ਨੇ ਆਪਣੇ ਕੈਰੀਅਰ 'ਚ ਨਵਾਂ ਮੋੜ ਉਦੋਂ ਲਿਆਂਦਾ, ਜਦੋਂ ਉਨ੍ਹਾਂ 1962 'ਚ ਫ਼ੌਜ ਦੀ ਨੌਕਰੀ ਸ਼ੁਰੂ ਕੀਤੀ। ਉਹ ਨੈਸ਼ਨਲ ਹਾਕੀ ਟੂਰਨਾਮੈਂਟ 'ਚ ਦਿੱਲੀ 'ਚ ਫ਼ੌਜ ਲਈ ਖੇਡਦੇ ਸੀ। ਉਨ੍ਹਾਂ ਨੇ ਕੀਨੀਆ ਖ਼ਿਲਾਫ਼ ਟੈਸਟ ਮੈਚ ਵੀ ਖੇਡੇ। ਉਹ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਦੀ ਟੀਮ ਦੇ ਕਪਤਾਨ ਹੁੰਦੇ ਸੀ। ਬਲਬੀਰ ਸਿੰਘ ਜੂਨੀਅਰ ਨੈਸ਼ਨਲ 'ਚ ਵੀ ਪੰਜਾਬ ਰਾਜ ਦੀ ਟੀਮ ਦਾ ਹਿੱਸਾ ਸਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News