ਬਲਬੀਰ ਰਾਜੇਵਾਲ ਦਾ ਵੱਡਾ ਐਲਾਨ : 17 ਤਾਰੀਖ਼ ਨੂੰ ਕਿਸਾਨ ਮੋਰਚਾ ਜਾਰੀ ਕਰੇਗਾ ''ਵੋਟਰ ਵਿਪ੍ਹ''

Monday, Jul 12, 2021 - 06:33 PM (IST)

ਬਲਬੀਰ ਰਾਜੇਵਾਲ ਦਾ ਵੱਡਾ ਐਲਾਨ : 17 ਤਾਰੀਖ਼ ਨੂੰ ਕਿਸਾਨ ਮੋਰਚਾ ਜਾਰੀ ਕਰੇਗਾ ''ਵੋਟਰ ਵਿਪ੍ਹ''

ਨਵੀਂ ਦਿੱਲੀ : 19 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ, ਜਿਸ ਤਹਿਤ ਕਿਸਾਨ ਮੋਰਚੇ ਵੱਲੋਂ ਵੋਟਰ ਵਿਪ੍ਹ ਜਾਰੀ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਹਿਦਾਇਤ ਕੀਤੀ ਜਾਵੇਗੀ ਕਿ ਸੰਸਦ ਦੀ ਕਾਰਵਾਈ ਦਰਮਿਆਨ ਕੇਂਦਰ ਸਰਕਾਰ 'ਤੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਕਰਨ ਦਾ ਦਬਾਅ ਬਣਾਇਆ ਜਾਵੇ।ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਅੱਜ ਐਲਾਨ ਕੀਤਾ ਕਿ 17 ਤਾਰੀਖ਼ ਨੂੰ ਸਿਆਸੀ ਪਾਰਟੀਆਂ ਦੇ ਲੋਕ ਸਭਾ ਮੈਂਬਰਾਂ ਦੇ ਨਾਂ ਇਕ ਵੋਟਰ ਵਿਪ੍ਹ ਜਾਰੀ ਕਰਨ ਜਾ ਰਹੇ ਹਾਂ ਜਿਸ ਵਿੱਚ ਆਗੂਆਂ ਨੂੰ ਕਿਹਾ ਜਾਵੇਗਾ ਕਿ ਸਾਡੀਆਂ ਵੋਟਾਂ ਲੈ ਕੇ ਤੁਸੀਂ ਸਾਂਸਦ ਬਣੇ ਹੋ ਅਤੇ 7 ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕੀ । ਉਨ੍ਹਾਂ ਕਿਹਾ ਕਿ ਵੋਟਰ ਵਿਪ੍ਹ ਵਿੱਚ ਚਿਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਹੁਣ ਵੀ ਤੁਹਾਡੀਆਂ ਪਾਰਟੀਆਂ ਜਾਂ ਤੁਸੀਂ ਕਿਸਾਨਾਂ ਦੇ ਹੱਕ ਲਈ ਸੰਸਦ ਵਿੱਚ ਆਵਾਜ਼ ਨਾ ਚੁੱਕੀ ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਆਗੂਆਂ ਵਾਂਗੂੰ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

ਬਲਬੀਰ ਰਾਜੇਵਾਲ ਨੇ ਕਿਹਾ ਕਿ ਲੋਕ ਸਭਾ ਮੈਂਬਰਾਂ ਨੂੰ ਹਿਦਾਇਤ ਕੀਤੀ ਜਾਵੇਗੀ ਕਿ ਉਹ ਸੰਸਦ ਦੇ ਇਜਲਾਸ ਦੌਰਾਨ ਸਰਕਾਰ 'ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਦਬਾਅ ਪਾਉਣ ਤੇ ਉਦੋਂ ਤੱਕ ਹਾਊਸ ਦੀ ਕਾਰਵਾਈ ਨਾ ਚੱਲਣ ਦੇਣ ਜਦੋਂ ਤਕ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਭਰੋਸਾ ਨਹੀਂ ਦਿੰਦੀ।ਉਨ੍ਹਾਂ ਕਿਹਾ ਕਿ ਜੇਕਰ ਵਿਰੋਧ ਕਰਨ 'ਤੇ ਹਾਊਸ ਵਿੱਚੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ ਤਾਂ ਮੁੜ ਜਾ ਕੇ ਸਰਕਾਰ ਦਾ ਵਿਰੋਧ ਕੀਤਾ ਜਾਵੇ। ਰਾਜੇਵਾਲ ਨੇ ਸਪੱਸ਼ਟ ਕੀਤਾ ਕਿ ਵੋਟਰ ਵਿਪ੍ਹ ਵਿੱਚ ਸੰਸਦ ਮੈਂਬਰਾਂ ਨੂੰ ਕਿਹਾ ਜਾਵੇਗਾ ਕਿ ਉਹ ਖ਼ੁਦ ਸੈਸ਼ਨ ਦਾ ਵਾਕ-ਆਊਟ ਨਾ ਕਰਨ ਕਿਉਂਕਿ ਇਸ ਤਰ੍ਹਾਂ ਸਰਕਾਰ ਨੂੰ ਆਪਣੀਆਂ ਨੀਤੀਆਂ ਲਾਗੂ ਕਰਨ ਦਾ ਖੁੱਲ੍ਹਾ ਮੌਕਾ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਨੋਟ:  ਕਿਸਾਨ ਆਗੂ ਦੇ ਇਸ ਫ਼ੈਸਲੇ ਸਬੰਧੀ ਕੀ ਹੈ  ਤੁਹਾਡੀ ਰਾਏ?


author

Harnek Seechewal

Content Editor

Related News