ਹੁਸ਼ਿਆਰਪੁਰ : 4 ਬਾਲ ਕੈਦੀ ਬਾਥਰੂਮ ਦੀ ਗਰਿੱਲ ਤੋੜ ਕੇ ਫਰਾਰ
Tuesday, Aug 07, 2018 - 10:20 AM (IST)

ਹੁਸ਼ਿਆਰਪੁਰ (ਅਮਰਿੰਦਰ) : ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ 'ਚੋਂ ਸੋਮਵਾਰ ਰਾਤ 10 ਵਜੇ ਕਰੀਬ 4 ਬਾਲ ਕੈਦੀ ਫਰਾਰ ਹੋ ਗਏ। ਪੁਲਸ ਜਾਂਚ ਮੁਤਾਬਕ ਚਾਰੇ ਕੈਦੀ ਰਾਤ ਸਮੇਂ ਖਾਣਾ ਖਾਣ ਤੋਂ ਬਾਅਦ ਬਾਥਰੂਮ ਦੀ ਗਰਿੱਲ ਨੂੰ ਤੋੜ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਪਛਾਣ ਜਸਕਰਨ ਸਿੰਘ ਵਾਸੀ ਖੇੜਾ, ਗਗਨਦੀਪ ਸਿੰਘ ਵਾਸੀ ਸ਼ਾਹਪੁਰ, ਜਲੰਧਰ, ਪਰਮਵੀਰ ਪੰਮਾ ਵਾਸੀ ਨੰਗਲਸ਼ਾਮਾ, ਜੰਲਧਰ ਤੇ ਅਕਬਲ ਅਲੀ ਸ਼ੇਖ ਵਾਸੀ ਆਦਮਪੁਰ ਦੇ ਤੌਰ 'ਤੇ ਹੋਈ ਹੈ। ਬਾਲ ਕੈਦੀਆਂ ਵਲੋਂ ਸੁਰੱਖਿਆ ਵਿਵਸਥਾ ਦੀਆਂ ਧੱਜੀਆ ਉਡਾ ਕੇ ਫਰਾਰ ਹੋਣ ਦੀ ਵਾਰਦਾਤ ਨਾਲ ਪੁਲਸ ਤੇ ਜ਼ਿਲਾ ਪ੍ਰਸ਼ਾਸਨ 'ਚ ਹੜਕੰਪ ਮਚਿਆ ਹੋਇਆ ਹੈ। ਥਾਣਾ ਸਦਰ ਪੁਲਸ ਦਾ ਦਾਅਵਾ ਹੈ ਕਿ ਫਰਾਰ ਹੋਏ ਬਾਲ ਕੈਦੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।