ਬੈਕਰੀ ਦੀ ਦੁਕਾਨ ’ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

Saturday, Jun 24, 2023 - 06:20 PM (IST)

ਬੈਕਰੀ ਦੀ ਦੁਕਾਨ ’ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਪਾਤੜਾਂ (ਜ. ਬ.) : ਸਥਾਨਕ ਸ਼ਹਿਰ ਦੇ ਜਾਖਲ ਰੋਡ ’ਤੇ ਸਥਿਤ ਮਸ਼ਹੂਰ ਅਸ਼ਵਨੀ ਬੇਕਰੀ ਦੀ ਤਿੰਨ ਮੰਜ਼ਿਲਾਂ ਦੁਕਾਨ ’ਚ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਦੇਰ ਰਾਤ ਸਮੇਂ ਦੁਕਾਨ ਬੰਦ ਕਰਕੇ ਚਲੇ ਗਏ ਸਵੇਰੇ ਸਾਢੇ 3 ਵਜੇ ਦੇ ਕਰੀਬ ਦੁਕਾਨ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਗੁਆਂਢੀਆਂ ਵੱਲੋਂ ਫੋਨ ਕਰਨ ’ਤੇ ਆ ਕੇ ਦੇਖਿਆ। ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ, ਜਿਸ ’ਤੇ ਡੇਰਾ ਪ੍ਰੇਮੀਆਂ ਅਤੇ ਗਊਸਾਲਾ ਪਾਤੜਾਂ ਦੇ ਸੇਵਾਦਾਰਾ ਵੱਲੋਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੇਰਾ ਇਸ ਘਟਨਾ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨ ’ਚ ਪਏ ਸਾਰੇ ਫਰਿੱਜ਼, ਏ. ਸੀ., ਕਾਊਂਟਰ, ਵੱਡੀ ਮਾਤਰਾ ’ਚ ਖਾਣ ਪੀਣ ਦਾ ਸਾਮਾਨ, ਸਾਰੀ ਫੀਟਿੰਗ ਤੋਂ ਇਲਾਵਾ ਹੋਰ ਬਹੁਤ ਕੀਮਤੀ ਸਾਮਾਨ ਅੱਗ ਨਾਲ ਸੜ ਗਿਆ। ਉਨ੍ਹਾਂ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ।


author

Gurminder Singh

Content Editor

Related News