ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਆਹ ਦੇ ਬੰਧਨ ਵਿਚ ਬੱਝੇ

Sunday, Apr 02, 2023 - 08:50 AM (IST)

ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਆਹ ਦੇ ਬੰਧਨ ਵਿਚ ਬੱਝੇ

ਬਾਘਾਪੁਰਾਣਾ (ਅਜੇ ਅਗਰਵਾਲ)- ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਆਹ ਦੇ ਬੰਧਨ ਦੇ ਵਿਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਸ੍ਰੀ ਮੁਕਤਸਰ ਸਾਹਿਬ ਦੀ ਪੋਤੀ ਰਾਜਵੀਰ ਕੌਰ ਦੇ ਨਾਲ ਹੋਇਆ। 
ਉਨਾਂ ਦਾ ਵਿਆਹ ਸਮਾਗਮ ਸ਼ਿਮਲਾ ਕੁਫਰੀ ਵਿਖੇ ਹੋਇਆ ਹੈ।

PunjabKesari

ਉਨਾਂ ਦਾ ਵਿਆਹ ਸਮਾਗਮ ਸ਼ਿਮਲਾ ਕੁਫਰੀ ਵਿਖੇ ਹੋਇਆ ਹੈ। ਵਿਧਾਇਕ ਸੁਖਾਨੰਦ ਦੇ ਵਿਆਹ ਸਮਾਗਮ ਦੌਰਾਨ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੁਰਮੇ ਦੀ ਰਸਮ ਨਿਭਾਈ। ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਗੁਰਪ੍ਰੀਤ ਕੌਰ,ਮਾਤਾ ਹਰਪਾਲ ਕੌਰ , ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਮਲ ਹੋ ਕੇ ਵਿਧਾਇਕ ਸੁਖਾਨੰਦ ਨੂੰ ਵਧਾਈ ਦਿੱਤੀ।


author

DIsha

Content Editor

Related News